ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨੀ ਨਿਊਜਰਸੀ ਦੀ ਸਮਰਸੈਟ ਕਾਊਂਟੀ ਵਿੱਚ ਤਿੰਨ ਵਾਹਨਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿੱਚ ਨਿਊਬਰੰਸਵਿਕ ਦਾ ਵਸਨੀਕ 23 ਸਾਲਾ ਵਿਅਕਤੀ, ਜੋ ਹਾਈ ਸਕੂਲ ਵਿੱਚ ਇੱਕ ਸਟੈਂਡਆਊਟ ਟਰੈਕ ਦਾ ਨਾਮਵਰ ਐਥਲੀਟ ਸੀ, ਹਾਦਸੇ ਵਿੱਚ ਮਾਰਿਆ ਗਿਆ। ਜਿਸ ਦੀ ਪਹਿਚਾਣ ਮਾਰੀਓ ਹੈਸਲੋਪ ਵਜੋਂ ਹੋੲੀ ਹੈ। ਉਹ ਸ਼ਾਮ 5:30 ਵਜੇ ਦੇ ਕਰੀਬ ਫਰੈਂਕਲਿਨ ਟਾਊਨਸ਼ਿਪ ਵਿੱਚ ਹੈਮਿਲਟਨ ਸਟਰੀਟ 'ਤੇ ਪੂਰਬ ਵੱਲ ਗੱਡੀ 'ਤੇ ਜਾ ਰਿਹਾ ਸੀ। ਸੋਮਵਾਰ ਨੂੰ ਜਦੋਂ ਉਸਨੇ ਸੈਂਟਰ ਲਾਈਨ ਨੂੰ ਪਾਰ ਕੀਤਾ ਤਾਂ ਪੱਛਮ ਵੱਲ ਜਾਣ ਵਾਲੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਮਗਰੋਂ ਇਕ ਦੇ ਬਾਅਦ ਕਈ ਵਾਹਨਾਂ ਦੀ ਟੱਕਰ ਹੋ ਗਈ, ਜੋ ਹਿਲਕ੍ਰੈਸਟ ਐਵੇਨਿਊ ਦੇ ਕੋਨੇ ਨੇੜੇ ਪੱਛਮ ਵੱਲ ਨੂੰ ਜਾ ਰਹੇ ਸਨ।
ਗੰਭੀਰ ਰੂਪ ਵਿੱਚ ਜ਼ਖ਼ਮੀ ਮਾਰੀੳ ਹੈਸਲੋਪ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸਦੀ ਸੱਟਾਂ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਜਿਸ ਵਾਹਨ ਨੂੰ ਟੱਕਰ ਮਾਰੀ, ਉਸ ਦਾ ਡਰਾਈਵਰ ਇੱਕ ਹਿਲਸਬਰੋ ਦਾ ਨਿਵਾਸੀ ਹੈ ਜੋ ਹਸਪਤਾਲ ਵਿੱਚ ਦਾਖਲ ਸੀ। ਤੀਜੇ ਵਾਹਨ ਦੇ ਡਰਾਈਵਰ ਦੀ ਹਾਲਤ ਠੀਕ ਹੈ। ਮ੍ਰਿਤਕ ਫਰੈਂਕਲਿਨ ਹਾਈ ਸਕੂਲ ਵਿੱਚ ਇੱਕ ਸ਼ਾਨਦਾਰ ਕਰੀਅਰ ਦੌਰਾਨ ਨਿਊ ਜਰਸੀ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਹਾਈ ਸਕੂਲ ਸਪਿੰਟਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਜਿਸ ਨੇ ਅੱਠ ਮੀਟ ਆਫ਼ ਚੈਂਪੀਅਨਜ਼ ਵਿੱਚ ਖ਼ਿਤਾਬ ਜਿੱਤੇ ਅਤੇ 2018 ਅਤੇ 2019 ਲੜਕਿਆਂ ਦੇ ਟ੍ਰੈਕ ਐਥਲੀਟ ਆਫ ਦਿ ਈਅਰ ਦਾ ਖਿਤਾਬ ਵੀ ਅਾਪਣੇ ਨਾਮ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਪੰਜਾਬੀ ਮੂਲ ਦਾ ਅਰਪਣ ਖੰਨਾ ਕੈਨੇਡਾ 'ਚ ਬਣਿਆ MP
ਹੇਸਲੋਪ ਨੇ ਆਖਰੀ ਵਾਰ ਅਪ੍ਰੈਲ ਵਿੱਚ ਕੇਨੇਸਾ, ਜਾਰਜੀਆ ਵਿੱਚ ਕੇਨੇਸਾ ਸਟੇਟ ਯੂਨੀਵਰਸਿਟੀ ਇਨਵੀਟੇਸ਼ਨਲ ਵਿੱਚ ਮੁਕਾਬਲਾ ਕੀਤਾ ਸੀ। ਜਿੱਥੇ ਉਹ 10.54 ਵਿੱਚ 100 ਅਤੇ 20.78 ਵਿੱਚ 200 ਦੋਨਾਂ ਵਿੱਚ ਪਹਿਲੇ ਸਥਾਨ 'ਤੇ ਰਿਹਾ ਸੀ। ਹੈਮਿਲਟਨ ਸਟਰੀਟ ਦਾ ਸਟ੍ਰੈਚ ਜਿੱਥੇ ਇਹ ਹਾਦਸਾ ਵਾਪਰਿਆ ਸੀ, ਹਰ ਦਿਸ਼ਾ ਵਿੱਚ ਦੋ ਕਤਾਰਾਂ ਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਤਿੰਨੋਂ ਵਾਹਨ ਆਪੋ-ਆਪਣੇ ਖੱਬੇ ਲੇਨਾਂ ਵਿੱਚ ਸਨ। ਹਾਦਸੇ ਦੀ ਜਾਂਚ ਜਾਰੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ ’ਚ 3 ਨਕਾਬਪੋਸ਼ ਲੁਟੇਰਿਆਂ ਨੇ ਭਾਰਤਵੰਸ਼ੀ ਦੇ ਸਟੋਰ ਤੋਂ ਲੁੱਟੀਆਂਂ ਈ-ਸਿਗਰਟਾਂ
NEXT STORY