ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਲੇਕ ਟਾਹੋ ਇਲਾਕੇ ਦੇ ਪਹਾੜੀ ਖੇਤਰ ਵਿੱਚ ਬਰਫੀਲੀਆਂ ਢਿੱਗਾਂ ਹੇਠ ਦੱਬੇ ਜਾਣ ਕਾਰਨ 8 ਸਕੀਅਰਾਂ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਹੋਰ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਦਰਦਨਾਕ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਸ਼ੂਗਰ ਬੌਲ ਯੂਥ ਸਕੀ ਟੀਮਾਂ ਨਾਲ ਜੁੜੇ ਨੌਜਵਾਨਾਂ ਦੀਆਂ ਮਾਵਾਂ ਵੀ ਸ਼ਾਮਲ ਹਨ, ਜਿਸ ਕਾਰਨ ਸਥਾਨਕ ਭਾਈਚਾਰੇ ਵਿੱਚ ਡੂੰਘਾ ਸੋਗ ਛਾ ਗਿਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਸਿੱਖ ਨੌਜਵਾਨ 'ਤੇ ਨਸਲੀ ਹਮਲਾ: 'ਡੌਗ' ਕਹਿ ਕੇ ਤੋੜਿਆ ਨੱਕ, ਕਿਹਾ- 'ਵਾਪਸ ਚਲੇ ਜਾਓ'
ਸਥਾਨਕ ਮੀਡੀਆ ਅਤੇ ਪ੍ਰਸ਼ਾਸਨ ਮੁਤਾਬਕ, ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਟੋਲੀ ਬੈਕਕੰਟਰੀ ਸਕੀਅਰ ਪਹਾੜੀ ਖੇਤਰ ਵਿੱਚ ਸਕੀਇੰਗ ਕਰ ਰਹੀ ਸੀ। ਅਚਾਨਕ ਉਪਰਲੀਆਂ ਢਿੱਗਾਂ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਕਈ ਲੋਕ ਬਰਫ਼ ਹੇਠ ਦੱਬ ਗਏ। ਬਚਾਅ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਈ ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਕੁਝ ਲੋਕਾਂ ਨੂੰ ਜਿਉਂਦਾ ਬਚਾ ਲਿਆ ਗਿਆ, ਪਰ 8 ਵਿਅਕਤੀਆਂ ਨੂੰ ਨਹੀਂ ਬਚਾਇਆ ਜਾ ਸਕਿਆ। ਮਰਨ ਵਾਲੇ ਸਾਰੇ ਲੋਕ ਅਨੁਭਵੀ ਸਕੀਅਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਭਾਰਤ 'ਚ ਗੂਗਲ ਦਾ ਵੱਡਾ ਧਮਾਕਾ: ਸੁੰਦਰ ਪਿਚਾਈ ਨੇ ਕੀਤਾ 1.25 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ
ਜਾਂਚ ਅਧਿਕਾਰੀਆਂ ਅਨੁਸਾਰ ਭਾਰੀ ਬਰਫ਼ਬਾਰੀ ਕਾਰਨ ਅਜਿਹੇ ਹਾਦਸੇ ਹੋਣ ਦੇ ਖਤਰੇ ਦੇ ਬਾਵਜੂਦ ਕੁਝ ਲੋਕ ਪਹਾੜੀ ਖੇਤਰ ਵੱਲ ਗਏ ਜੋ ਕਿ ਹਾਦਸੇ ਦਾ ਕਾਰਨ ਬਣਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਰਫ਼ੀਲੇ ਅਤੇ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਮੌਸਮੀ ਚੇਤਾਵਨੀਆਂ ਅਤੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਆਸਟ੍ਰੇਲੀਆ 'ਚ ਸਿੱਖ ਨੌਜਵਾਨ 'ਤੇ ਨਸਲੀ ਹਮਲਾ: 'ਡੌਗ' ਕਹਿ ਕੇ ਤੋੜਿਆ ਨੱਕ, ਕਿਹਾ- 'ਵਾਪਸ ਚਲੇ ਜਾਓ'
NEXT STORY