ਵਾਸ਼ਿੰਗਟਨ(ਬਿਊਰੋ)— ਅਮਰੀਕਾ ਵਿਚ 'ਥੈਂਕਸ ਗਿਵਿੰਗ' ਮੁਹਿੰਮ ਦਾ ਰੰਗ-ਮੰਚ ਜ਼ੋਰਾਂ ਨਾਲ ਫੈਲਿਆ ਹੋਇਆ ਹੈ। ਸਾਲਾਂ ਤੋਂ ਚੱਲੇ ਆ ਰਹੇ ਇਸ ਮੂਵਮੈਂਟ ਦਾ ਹਿੱਸਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਬਣੇ ਹਨ। ਜ਼ਿਕਰਯੋਗ ਹੈ ਕਿ ਟਰੰਪ ਵੀਰਵਾਰ ਨੂੰ ਲੇਕ ਵਰਥ ਇੰਟੈਲ ਸਟੇਸ਼ਨ ਪਹੁੰਚੇ ਅਤੇ ਉਥੇ ਯੂ. ਐਸ ਕੋਸਟ ਗਾਰਡ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਅਮਰੀਕਾ ਦੀ ਫਰਸਟ ਲੇਡੀ ਮੈਲਾਨੀਆ ਟਰੰਪ ਪੀ ਮੌਜੂਦ ਰਹੀ। ਬਤੌਰ ਰਾਸ਼ਟਰਪਤੀ ਟਰੰਪ ਨੇ ਵੀ 'ਥੈਂਕਸ ਗਿਵਿੰਗ' ਦੀ ਪਰੰਪਰਾ ਨੂੰ ਫਾਲੋ ਕਰਦੇ ਹੋਏ ਕੋਸਟ ਗਾਰਡ ਮੈਂਬਰਾਂ ਨੂੰ ਸੈਂਡਵਿਚ ਸਰਵ ਕੀਤੇ ਅਤੇ ਸਾਰਿਆਂ ਨਾਲ ਹੱਥ ਵੀ ਮਿਲਾਇਆ।
ਦੱਸਣਯੋਗ ਹੈ ਕਿ ਅਮਰੀਕਾ ਵਿਚ 'ਥੈਂਕਸ ਗਿਵਿੰਗ' ਪਰੰਪਰਾ ਦੀ ਮੁਹਿੰਮ ਅਬ੍ਰਾਹਮ ਲਿਨਕਨ ਵੱਲੋਂ ਸ਼ੁਰੂ ਕੀਤੀ ਗਈ ਸੀ। ਲਿਨਕਨ ਨੇ ਸਿਵਲ ਵਾਰ ਦੀ ਮਾਰ ਤੋਂ ਬਾਅਦ ਸ਼ਾਂਤੀ ਲਈ 3 ਅਕਤੂਬਰ 1863 ਨੂੰ ਫੈਡਰਲ ਹਾਲੀਡੇਅ ਦੀ ਸ਼ੁਰੂਆਤ ਕੀਤੀ ਸੀ।
ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦਾ ਤਿੱਬਤ ਬਲਕਿ ਹੋਰ ਵਿਕਾਸ ਚਾਹੁੰਦਾ ਹੈ : ਦਲਾਈ ਲਾਮਾ
NEXT STORY