ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੁੱਧਗ੍ਰਸਤ ਦੇਸ਼ ਸੀਰੀਆ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਉਥੇ ਘੱਟ ਗਿਣਤੀ 'ਚ ਫੌਜੀਆਂ ਨੂੰ ਰੱਖਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਸੀਰੀਆ 'ਚ ਗਲਤ ਦਿਸ਼ਾ 'ਚ ਕੰਮ ਨਹੀਂ ਕਰ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਨੇ ਵੀਰਵਾਰ ਨੂੰ ਯੋਜਨਾ ਦੇ ਅਨੁਸਾਰ ਬਹੁਰਾਸ਼ਟਰੀ ਬਲ ਤਹਿਤ ਕਰੀਬ 200 ਅਮਰੀਕੀ ਫੌਜੀਆਂ ਨੂੰ ਸੀਰੀਆ 'ਚ ਰੱਖਣ 'ਤੇ ਸਹਿਮਤੀ ਜਤਾਈ ਹੈ, ਜੋ ਉੱਤਰ-ਪੂਰਬ ਸੀਰੀਆ 'ਚ ਇਕ ਸੁਰੱਖਿਅਤ ਖੇਤਰ ਬਣਾਏਗਾ। ਇਹ ਬਲਾਂ ਉਨ੍ਹਾਂ 200 ਫੌਜੀਆਂ ਤੋਂ ਵੱਖਰਾ ਹੋਵੇਗਾ, ਜਿਨ੍ਹਾਂ ਨੂੰ ਅਮਰੀਕਾ ਸੀਰੀਆ 'ਚ ਫਿਲਹਾਲ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਟਰੰਪ ਨੇ ਸੀਰੀਆ ਤੋਂ 2500 ਤੋਂ ਜ਼ਿਆਦਾ ਫੌਜੀਆਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾਉਣ ਦੇ ਆਪਣੇ ਪਿਛਲੇ ਫੈਸਲੇ ਦੀ ਥਾਂ ਉਥੇਂ 200 ਅਮਰੀਕੀ ਫੌਜੀਆਂ ਨੂੰ ਰੱਖਣ ਦੇ ਆਪਣੇ ਫੈਸਲੇ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲ 'ਤੇ ਕਿਹਾ ਕਿ ਮੈਂ ਗਲਤ ਦਿਸ਼ਾ 'ਚ ਨਹੀਂ ਜਾ ਰਿਹਾ ਹਾਂ। ਮੈਂ ਕੁਝ ਅਜਿਹਾ ਕੀਤਾ ਹੈ ਜੋ ਕੋਈ ਹੋਰ ਨਹੀਂ ਕਰ ਸਕਿਆ। ਤੁਸੀਂ ਕੁਝ ਹੋਰ ਸਮੇਂ, ਜਿਵੇਂ ਕੁਝ ਘੰਟਿਆਂ ਦੀ ਖਿਲਾਫਤ ਬਾਰੇ ਸੁਣੋਗੇ। ਉਸ ਨੂੰ 100 ਫੀਸਦੀ ਹਰਾ ਦਿੱਤਾ ਜਾਵੇਗਾ। ਇਹ ਕੋਈ ਹੋਰ ਨਹੀਂ ਕਰ ਸਕਿਆ ਹੈ।
ਕੈਨੇਡਾ : ਅਫਰੀਕੀ ਨੂੰ ਬਾਰਡਰ ਪਾਰ ਕਰਵਾਉਂਦਿਆਂ ਬੁਰੀ ਫਸੀ ਗੋਰੀ
NEXT STORY