ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਬੁੱਧਵਾਰ ਰਾਤ ਨੂੰ ਓਵਲ ਆਫਿਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਕਿ ਰਾਸ਼ਟਰਪਤੀ ਮੁਹਿੰਮ ਤੋਂ ਬਾਹਰ ਨਿਕਲਣ ਦੇ ਆਪਣੇ ਫ਼ੈਸਲੇ ਦੇ ਬਾਰੇ ਵਿਚ ਦੱਸ ਸਕਣ ਅਤੇ ਦੱਸ ਸਕਣ ਕਿ ਉਹ ਆਪਣੇ ਕਾਰਜਕਾਲ ਦੇ ਆਖਰੀ 6 ਮਹੀਨਿਆਂ ਦਾ ਇਸਤੇਮਾਲ ਕਿਵੇਂ ਕਰਨਾ ਚਾਹੁੰਦੇ ਹਨ।
ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੰਬੋਧਨ ਬੁੱਧਵਾਰ ਰਾਤ 8 ਵਜੇ ਹੋਵੇਗਾ। ਬਾਈਡੇਨ ਨੇ ਕਿਹਾ ਕਿ ਉਹ ਇਸ ਗੱਲ 'ਤੇ ਚਰਚਾ ਕਰਨਗੇ ਕਿ "ਅੱਗੇ ਕੀ ਹੈ, ਅਤੇ ਮੈਂ ਅਮਰੀਕੀ ਲੋਕਾਂ ਲਈ ਕੰਮ ਕਿਵੇਂ ਪੂਰਾ ਕਰਾਂਗਾ।"
ਇਹ ਵੀ ਪੜ੍ਹੋ : ਤਾਇਵਾਨ 'ਚ ਤੂਫ਼ਾਨ Gaemi ਦੀ ਦਸਤਕ, ਹਵਾਈ ਫ਼ੌਜ ਨੂੰ ਰੱਦ ਕਰਨਾ ਪਿਆ ਜੰਗੀ ਅਭਿਆਸ
ਯੂਐੱਸ ਦੇ ਰਾਸ਼ਟਰਪਤੀ ਦੇ ਡਾਕਟਰ ਨੇ ਕਿਹਾ ਕਿ ਜੋਅ ਬਾਈਡੇਨ ਕੋਵਿਡ-19 ਤੋਂ "ਲਗਭਗ ਠੀਕ" ਹੋ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਜਨਤਾ ਤੋਂ ਦੂਰੀ ਬਣਾਈ ਰੱਖੀ। ਬਾਈਡੇਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇਕ ਪੱਤਰ ਵਿਚ ਅਗਲੇ ਰਾਸ਼ਟਰਪਤੀ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ। ਉਨ੍ਹਾਂ ਇਸ ਅਹੁਦੇ ਲਈ ਮੀਤ ਪ੍ਰਧਾਨ ਕਮਲਾ ਹੈਰਿਸ ਦੇ ਨਾਂ ਨੂੰ ਪ੍ਰਵਾਨਗੀ ਦੇਣ ਦਾ ਐਲਾਨ ਵੀ ਕੀਤਾ।
ਰਾਸ਼ਟਰਪਤੀ ਨੂੰ ਆਖਰੀ ਵਾਰ ਜਨਤਕ ਤੌਰ 'ਤੇ ਉਦੋਂ ਦੇਖਿਆ ਗਿਆ ਸੀ, ਜਦੋਂ ਉਹ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਬੁੱਧਵਾਰ ਦੇਰ ਰਾਤ ਡੇਲਾਵੇਅਰ ਦੇ ਇਕ ਅਮਰੀਕੀ ਹਵਾਈ ਅੱਡੇ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਉਹ ਕਾਰ ਵਿਚ ਬੈਠ ਕੇ ਡੇਲਾਵੇਅਰ ਦੇ ਰੇਹੋਬੋਥ ਬੀਚ ਸਥਿਤ ਆਪਣੇ ਘਰ ਚਲੇ ਗਏ। ਬਾਈਡੇਨ ਦੇ ਡਾਕਟਰ ਕੇਵਿਨ ਓਕੋਨਰ ਨੇ ਕਿਹਾ, "ਰਾਸ਼ਟਰਪਤੀ ਸੰਕਰਣ ਤੋਂ ਲਗਭਗ ਠੀਕ ਹੋ ਗਏ ਹਨ।" ਉਨ੍ਹਾਂ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਦੀ ਗਤੀ ਅਤੇ ਤਾਪਮਾਨ ਪੂਰੀ ਤਰ੍ਹਾਂ ਨਾਰਮਲ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਲਸਤੀਨੀਆਂ ਦੇ ਕਤਲੇਆਮ ਦਰਮਿਆਨ ਨੇਤਨਯਾਹੂ ਨੇ ਕਿਹਾ- 'ਹਮਾਸ 'ਤੇ ਛੇਤੀ ਹੀ ਮਿਲੇਗੀ ਚੰਗੀ ਖ਼ੁਸ਼ਖਬਰੀ'
NEXT STORY