ਨਿਊਯਾਰਕ (ਰਾਜ ਗੋਗਨਾ )- ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ, ਜੋ ਕਿ ਅਮਰੀਕਾ ਦੀ ਜਾਰਜੀਆ ਸਟੇਟ ਸੈਨੇਟ ਡਿਸਟ੍ਰਿਕਟ 48 ਲਈ ਚੋਣ ਲੜ ਰਹੇ ਡੈਮੋਕਰੇਟ ਹਨ। ਬੀਤੇ ਦਿਨ ਉਸ ਨੂੰ ਅਮਰੀਕੀ ਸੈਨੇਟਰ ਜੋਨ ਓਸੌਫ ਤੋਂ ਆਪਣੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ। 1 ਜੁਲਾਈ ਨੂੰ ਜੌਨ ਓਸੋਫ ਨੇ ਰਸਮੀ ਤੌਰ 'ਤੇ ਆਪਣਾ ਸਮਰਥਨ ਉਸ ਨੂੰ ਦੇਣ ਦਾ ਐਲਾਨ ਕੀਤਾ। ਡੋਨਾਲਡ ਟਰੰਪ ਦੇ ਨਾਲ 2020 ਦੇ ਚੋਣ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਲਈ ਜਾਰਜੀਆ ਵਿੱਚ ਸਟੇਟ ਸੈਨੇਟਰ ਸ਼ੌਨ ਸਟਿਲ ਦੇ ਦੋਸ਼ਾਂ ਤੋਂ ਬਾਅਦ ਰਾਮਾਸਵਾਮੀ ਦੀ ਸਟਿਲ ਖ਼ਿਲਾਫ਼ ਮੁਹਿੰਮ ਨੇ ਕਾਫ਼ੀ ਗਤੀ ਪ੍ਰਾਪਤ ਕੀਤੀ ਹੈ।
ਸੈਨੇਟਰ ਓਸੌਫ ਨੇ ਕਿਹਾ ਕਿ ਅਸ਼ਵਿਨ ਰਾਮਾਸਵਾਮੀ, ਜੇਕਰ ਜਾਰਜੀਆ ਸਟੇਟ ਸੈਨੇਟ ਲਈ ਚੁਣਿਆ ਜਾਂਦਾ ਹੈ, ਤਾਂ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਅਤੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਲਗਨ ਦੇ ਨਾਲ ਕੰਮ ਕਰੇਗਾ। ਅਸ਼ਵਿਨ ਇੱਕ ਸਾਬਕਾ ਚੋਣ ਸੁਰੱਖਿਆ ਮਾਹਰ ਇੱਕ ਮੈਗਾ ਸਿਆਸਤਦਾਨ ਨੂੰ ਚੁਣੌਤੀ ਦੇ ਰਿਹਾ ਹੈ। ਜਿਸ 'ਤੇ ਰਾਫੇਲ ਵਾਰਨੌਕ ਅਤੇ ਮੇਰੇ ਤੋਂ 2020 ਦੀਆਂ ਚੋਣਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਸੈਨੇਟ ਜ਼ਿਲ੍ਹਾ 48 ਵਿੱਚ ਲੋਕਤੰਤਰ ਨੂੰ ਬੈਲਟ 'ਤੇ ਪਾਉਣਾ ਕੋਈ ਅਤਿਕਥਨੀ ਨਹੀਂ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਂ ਸਟੇਟ ਸੈਨੇਟਰ ਦੇ ਅਹੁਦੇ ਲਈ ਅਸ਼ਵਿਨ ਦਾ ਸਮਰਥਨ ਕਰਦਾ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪਾਕਿਸਤਾਨੀ ਲਿਵਰੀ ਡਰਾਈਵਰ ਦਾ ਗੋਲੀ ਮਾਰ ਕੇ ਕਤਲ
ਡੈਮੋਕ੍ਰੇਟਿਕ ਪਾਰਟੀ ਨੇ 24 ਸਾਲਾ ਰਾਮਾਸਵਾਮੀ ਨੂੰ ਨਾਮਜ਼ਦ ਕੀਤਾ ਹੈ। ਜੋ ਹੁਣੇ ਜਾਰਜਟਾਊਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਹੈ। ਚੁਣੇ ਜਾਣ 'ਤੇ ਉਹ ਇਤਿਹਾਸ ਰਚੇਗਾ, ਜਾਰਜੀਆ ਰਾਜ ਦੇ ਸੰਸਦ ਮੈਂਬਰ ਵਜੋਂ ਸੇਵਾ ਕਰਨ ਵਾਲਾ ਇਹ ਪਹਿਲਾ ਭਾਰਤੀ-ਅਮਰੀਕੀ ਅਤੇ ਅਜਿਹਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਜਾਵੇਗਾ। 1990 ਵਿੱਚ ਰਾਮਾਸਵਾਮੀ ਦੇ ਮਾਤਾ-ਪਿਤਾ ਭਾਰਤ ਦੇ ਤਾਮਿਲਨਾਡੂ ਨੂੰ ਛੱਡ ਕੇ ਅਮਰੀਕਾ ਆ ਗਏ ਸਨ। ਸੈਨੇਟਰ ਦੀਆਂ ਪ੍ਰਾਪਤੀਆਂ ਅਤੇ ਨੇੜੇ ਆ ਰਹੀਆਂ ਚੋਣਾਂ ਦੀ ਮਹੱਤਤਾ ਨੂੰ ਪਛਾਣਦੇ ਹੋਏ, ਅਸ਼ਵਿਨ ਰਾਮਾਸਵਾਮੀ ਨੇ ਓਸੋਫ ਦਾ ਸਮਰਥਨ ਕਰਨ ਲਈ ਬਹੁਤ-ਬਹੁਤ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਪਾਕਿਸਤਾਨੀ ਲਿਵਰੀ ਡਰਾਈਵਰ ਦਾ ਗੋਲੀ ਮਾਰ ਕੇ ਕਤਲ
NEXT STORY