ਇੰਟਰਨੈਸ਼ਨਲ ਡੈਸਕ– ਚੀਨ ਦੇ ਵਧਦੇ ਦਬਾਅ ਵਿਚਕਾਰ ਤਾਇਵਾਨ ਨੇ ਇਸ ਦੇ ਫੌਜ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਾਇਵਾਨ ਦੇ ਸਾਈਬਰ ਸੁਰੱਖਿਆ ਮੁਖੀ ਨੇ ਦੱਸਿਆ ਕਿ ਹਰ ਮਹੀਨੇ ਦੋ ਕਰੋੜ ਤੋਂ ਚਾਰ ਕਰੋੜ ਦੇ ਵਿਚਕਾਰ ਸਾਈਬਰ ਹਮਲੇ ਹੋ ਰਹੇ ਹਨ ਜਿਨ੍ਹਾਂ ਨਾਲ ਮੁਕਾਬਲਾ ਕਰਨ ਲਈ ਦੋ ਦਰਜ ਤੋਂ ਜ਼ਿਆਦਾ ਮਾਹਿਰਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਹਿਰ ਇਨ੍ਹਾਂ ਹਮਲਿਆਂ ਨੂੰ ਰੋਕਣ ’ਚ ਮਦਦ ਕਰ ਰਹੇਹਨ। ਤਾਇਵਾਨ ਨੇ ਕਿਹਾ ਹੈ ਕਿ ਉਹ ਜ਼ਿਆਦਾਤਰ ਸਾਈਬਰ ਹਮਲਿਆਂ ਨੂੰ ਰੋਕਣ ’ਚ ਸਫਲ ਰਿਹਾ ਹੈ ਪਰ ਫਿਲ ਹੀ ਇਨ੍ਹਾਂ ’ਚੋਂ ਕੁਝ ਹਮਲੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਸਾਈਬਰ ਸੁਰੱਖਿਆ ਦੇ ਮੁਖੀ ਚਿਏਨ ਹੰਗ ਵੇਈ ਨੇ ਕਿਹਾ ਕਿ ਸਾਡੀ ਦੇਸ਼ ’ਚ ਬੁਨਿਆਦੀ ਢਾਂਚੇ ’ਚ ਗੈਸ, ਬਿਜਲੀ ਅਤੇ ਪਾਣੀ ਵਰਗੀਆਂ ਸੁਵਿਧਾਵਾਂ ਡਿਜੀਟਲੀ ਹਨ ਇਸ ਲਈ ਰਾਸ਼ਟਰਪਤੀ ਤਸਾਈ ਇੰਵ ਵੇਨ ਨੇ ਇਸ ਸਮੱਸਿਆ ਨੂੰ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਈਬਰ ਹਮਲਿਆਂ ਤੋਂ ਸੁਰੱਖਿਆ ਦੀ ਪੂਰੀ ਤਿਆਰੀ ਕਰ ਰਹੇ ਹਾਂ। ਦਰਅਸਲ, ਚੀਨ ਤਾਇਵਾਨ ਨੂੰ ਆਪਣਾ ਜ਼ਮੀਨੀ ਹਿੱਸਾ ਬਣਦਾ ਹੈ। ਉਹ ਇਸ ’ਤੇ ਜ਼ੋਰ ਨਾਲ ਕਬਜ਼ੇ ਦੀ ਧਮਕੀ ਵੀ ਦੇ ਚੁੱਕਾ ਹੈ। ਉਥੇ ਦੀ ਤਾਇਵਾਨ ਚੀਨ ਦੀ ਇਸ ਨੀਤੀ ਦਾ ਪੁਰਜ਼ੋਰ ਵਿਰੋਧ ਕਰਦਾ ਰਿਹਾ ਹੈ।
ਦੱਸ ਦੇਈਏ ਕਿ ਚੀਨ ਹਮੇਸ਼ਾ ਤਾਇਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਲੜਾਕੂ ਜਹਾਜ਼ ਕਈ ਵਾਰ ਤਾਇਵਾਨ ਦੇ ਖੇਤਰ ’ਚ ਘੁਸਪੈਠ ਕਰ ਚੁੱਕੇ ਹਨ। ਹਾਲ ਹੀ ’ਚ ਜਪਾਨ ਦੇ ਉਪ-ਪ੍ਰਧਾਨ ਮੰਤਰੀ ਤਾਰੋ ਅਸੋ ਨੇ ਕਿਹਾ ਸੀ ਕਿ ਜੇਕਰ ਚੀਨੀ ਫੌਜ ਹਮਲਾ ਕਰਦੀ ਹੈ ਤਾਂ ਜਪਾਨ ਅਤੇ ਅਮਰੀਕਾ ਨੂੰ ਮਿਲ ਕੇ ਤਾਇਵਾਨ ਦੀ ਰੱਖਿਆ ਕਰਨੀ ਚਾਹੀਦੀ ਹੈ। ਜਪਾਨ ਦੇ ਇਸ ਬਿਆਨ ’ਤੇ ਬੌਖਲਾਏ ਚੀਨ ਨੇ ਸਖਤ ਇਤਰਾਜ਼ ਜਤਾਇਆ ਸੀ। ਚੀਨ ਦਾ ਕਹਿਣਾ ਸੀ ਕਿ ਜਪਾਨ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ। ਅਸੀਂ ਕਿਸੇ ਵੀ ਦੇਸ਼ ਨੂੰ ਤਾਇਵਾਨ ਦੇ ਮਾਮਲੇ ’ਚ ਦਖਲ ਦੇਣ ਦੀ ਮਨਜ਼ੂਰੀ ਨਹੀਂ ਦੇਵਾਂਗੇ।
ਯੂਕੇ: ਤੈਰਾਕ ਐਡਮ ਪੀਟੀ ਨੇ ਟੋਕੀਓ ਓਲੰਪਿਕ 'ਚ ਹਾਸਲ ਕੀਤਾ ਪਹਿਲਾ ਸੋਨ ਤਗਮਾ
NEXT STORY