ਵਾਸ਼ਿੰਗਟਨ — ਅਮਰੀਕਾ ਦੇ ਇਕ ਰਿਆਲਿਟੀ ਸ਼ੋਅ ਦੀ ਜੇਤੂ ਰਹਿ ਚੁੱਕੀ ਕੰਟੇਸਟੇਂਟ ਨਾਲ ਚੱਲਦੀ ਕਾਰ 'ਚ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਗਲੇ ਦਿਨ ਜਦੋਂ ਉਸ ਨੇ ਘਟਨਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਤਾਂ ਉਦੋਂ ਜਾ ਕੇ ਇਸ ਮਾਮਲੇ ਦਾ ਖੁਲਾਸਾ ਹੋਇਆ।
ਜ਼ਿਕਰਯੋਗ ਹੈ ਕਿ ਅਮਰੀਕੀ ਰਿਆਲਿਟੀ ਸ਼ੋਅ 'ਚ ਜੋਸੀ ਗਿਬਸਨ 2010 'ਚ ਜੇਤੂ ਰਹਿ ਚੁੱਕੀ ਹੈ। ਇਕ ਵਿਅਕਤੀ ਵੱਲੋਂ ਲਿਫਟ ਮੰਗਣ 'ਦੇ ਬਹਾਨੇ ਉਸ ਦੀ ਕਾਰ 'ਚ ਆ ਕੇ ਬੈਠ ਗਿਆ ਸੀ। ਫਿਰ 32 ਸਾਲਾਂ ਜੋਸੀ ਦੇ ਨਾਲ ਉਸ ਸਮੇਂ ਲਿਫਟ ਮੰਗਣ ਵਾਲੇ ਵਿਅਕਤੀ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਦੇਰ ਰਾਤ ਆਪਣੇ ਦੋਸਤ ਦੇ ਨਾਲ ਪਾਰਟੀ ਕਰਕੇ ਘਰ ਵਾਪਸ ਪਰਤ ਰਹੀ ਸੀ।
ਇਕ ਅੰਗ੍ਰੇਜ਼ੀ ਮੁਤਾਬਕ ਜੋਸੀ ਆਪਣੀ ਦੋਸਤ ਡੇਮੀ ਨਾਲ ਦੇਰ ਰਾਤ ਪਾਰਟੀ ਕਰਕੇ ਆ ਰਹੀ ਸੀ। ਉਸ ਦੌਰਾਨ ਇਕ ਵਿਅਕਤੀ ਨੇ ਇਨ੍ਹਾਂ ਦੋਹਾਂ ਤੋਂ ਘਰ ਜਾਣ ਲਈ ਲਿਫਟ ਮੰਗੀ। ਕਾਰ 'ਚ ਬੈਠਣ ਤੋਂ ਬਾਅਦ ਦੋਸ਼ੀ ਵਿਅਕਤੀ ਨੇ ਜੋਸੀ ਦੇ ਦੋਸਤ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਜੋਸੀ ਦੇ ਦੋਸਤ ਅਤੇ ਲਿਫਟ ਮੰਗਣ ਵਾਲੇ ਦੋਸ਼ੀ ਵਿਚਾਲੇ ਹਥੋਪਾਈ ਹੋ ਗਈ ਅਤੇ ਉਸ ਨੇ ਜੋਸੀ ਅਤੇ ਉਸ ਦੀ ਦੋਸਤ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ।
ਇਸ ਖਬਰ ਦਾ ਖੁਲਾਸਾ ਉਦੋਂ ਹੋਇਆ ਜਦੋਂ ਘਟਨਾ ਦੇ ਅਗਲੇ ਦਿਨ ਜੋਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁੱਟਮਾਰ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜੋਸੀ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ, ਜਿਸ 'ਚ ਉਸ ਨੇ ਕਿਹਾ ਕਿ ਦੋਸ਼ੀ ਵਿਅਕਤੀ ਉਸ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਦੇ ਅਤੇ ਦੋਸਤ ਨਾਲ ਕੁੱਟਮਾਰ ਕੀਤੀ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਉਮੀਦ ਹੈ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂਗੇ। ਪਰ ਫਿਲਹਾਲ ਉਹ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਪਾਕਿ ਨੇ ਦਾਗੀ ਹਰਬਾ ਮਿਜ਼ਾਇਲ
NEXT STORY