ਨਿਊਯਾਰਕ (ਰਾਜ ਗੋਗਨਾ)— ਅਮਰੀਕੀ ਕਸਟਮ ਅਤੇ ਬਾਰਡਰ ਅਧਿਕਾਰੀਆਂ ਨੇ ਇਕ ਔਰਤ ਅਤੇ ਡਰਾਈਵਰ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੈਕਸੀਕੋ ਦੇ ਉੱਤਰ ਵਾਲੇ ਪਾਸੇ ਤੋਂ ਤਕਰੀਬਨ 80 ਮੀਲ ਦੀ ਦੂਰੀ 'ਤੇ ਗਿੱਲਾ ਬੇਂਡ ਨਾ ਦੇ ਇਲਾਕੇ ਦੇ ਨੇੜੇ ਇਕ ਹਾਈਵੇਅ ਉੱਤੇ ਚਿੱਟੇ ਰੰਗ ਦੀ ਇਕਵਿਨੋਕਸ ਗੱਡੀ ਨੂੰ ਜਾਂਚ ਲਈ ਰੋਕਿਆ ਸੀ, ਜਿਸ ਨੂੰ ਡਰਾਈਵਰ ਚਲਾ ਰਿਹਾ ਸੀ ਅਤੇ ਗੱਡੀ ਵਿਚ ਇਕ ਔਰਤ ਵੀ ਮੌਜੂਦ ਸੀ।
ਅਧਿਕਾਰੀਆਂ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਬੈਗ ਵਿੱਚੋਂ ਕਾਲੇ ਰੰਗ ਦੀ ਟੇਪ ਵਿੱਚ ਲਪੇਟੀ ਹੋਈ ਲੱਗਭਗ 200 ਪੌਂਡ ਫੈਂਟਨਾਇਲ ਮਿਲੀ, ਜਿਸ ਦੀ ਕੀਮਤ 3 ਮਿਲੀਅਨ ਡਾਲਰ ਬਣਦੀ ਹੈ। ਅਧਿਕਾਰੀਆਂ ਨੇ ਇਸ ਨੂੰ ਜ਼ਬਤ ਕਰ ਲਿਆ ਹੈ। ਸਰਹੱਦੀ ਗਸ਼ਤੀ ਏਜੰਟਾਂ ਨੇ ਉਨ੍ਹਾਂ ਡਰਾਈਵਰ ਅਤੇ ਔਰਤ ਦਾ ਨਾਂ ਜਾਰੀ ਨਹੀਂ ਕੀਤਾ ਹੈ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜੈਸ਼ੰਕਰ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡਿਜ ਨਾਲ ਕੀਤੀ ਮੁਲਾਕਾਤ
NEXT STORY