ਯੇਰੇਵਾਨ (ਭਾਸ਼ਾ) : ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨੀਅਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਪਾਸ਼ੀਨੀਅਨ ਨੇ ਸੋਮਵਾਰ ਨੂੰ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ ਪਰ ਉਨ੍ਹਾਂ ਨੇ ਫੌਜੀ ਇਕਾਈਆਂ ਦਾ ਦੌਰਾ ਕਰਨ ਤੋਂ ਪਹਿਲਾਂ ਆਪਣੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਅਤੇ ਜਾਂਚ ਰਿਪੋਰਟ ਪਾਜ਼ੀਟਿਵ ਆਈ। ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਘਰੋਂ ਕੰਮ ਕਰਾਂਗਾ।'
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਾਇਦ ਇਨਫੈਕਸ਼ਨ ਇਕ ਵੇਟਰ ਤੋਂ ਹੋਈ ਹੈ ਜੋ ਇਕ ਬੈਠਕ ਦੌਰਾਨ ਬਿਨਾਂ ਦਸਤਾਨੇ ਪਹਿਣੇ ਉਨ੍ਹਾਂ ਲਈ ਇਕ ਗਿਲਾਸ ਪਾਣੀ ਲੈ ਕੇ ਆਇਆ ਸੀ ਅਤੇ ਬਾਅਦ ਵਿਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਲਗਭਗ 30 ਲੱਖ ਦੀ ਆਬਾਦੀ ਵਾਲੇ ਅਰਮੀਨੀਆ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਲਗਭਗ 130 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਮਾਰਚ ਦੇ ਮੱਧ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਪਾਸ਼ੀਨੀਅਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਰਮੀਨੀਆ ਵਿਚ ਵਾਇਰਲ ਇਨਫੈਕਸ਼ਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਰਿਪੋਰਟ ਵੀ ਪਾਜ਼ੀਟਿਵ ਆਈ ਹੈ।
ਇਟਲੀ : ਸੈਲਾਨੀਆਂ ਲਈ 2 ਜੂਨ ਤੋਂ ਖੁੱਲ੍ਹਣਗੇ ਰੋਮ ਦੇ ਅਜਾਇਬ ਘਰ
NEXT STORY