ਲੰਡਨ (ਏਜੰਸੀ)- 2018 ’ਚ ਯੂਰਪ ਦੇ ਦੇਸ਼ ਸੂਰਜ ਦੀ ਰੌਸ਼ਨੀ ਲਈ ਤਰਸ ਗਏ ਹਨ। ਜਨਵਰੀ ਮਹੀਨੇ ਦੇ 20 ਦਿਨ ਬੀਤ ਚੁੱਕੇ ਹਨ ਪਰ ਲੰਡਨ ਨੂੰ 30 ਘੰਟੇ ਤੇ ਪੈਰਿਸ ਨੂੰ 10 ਘੰਟੇ ਹੀ ਸੂਰਜ ਦੀ ਰੌਸ਼ਨੀ ਮਿਲੀ ਹੈ, ਜਦੋਂ ਕਿ ਅਜੇ ਤੱਕ ਜਨਵਰੀ ਦੇ 20 ਦਿਨਾਂ ਵਿਚ ਔਸਤਨ ਲੰਡਨ ਨੂੰ 62 ਘੰਟੇ, ਪੈਰਿਸ ਨੂੰ, 63 ਘੰਟੇ ਸੂਰਜ ਦੀ ਰੌਸ਼ਨੀ ਮਿਲਦੀ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 1948 ਦੇ ਪਹਿਲੇ 20 ਦਿਨਾਂ ਵਿਚ ਪੈਰਿਸ ਨੂੰ 13 ਘੰਟੇ ਹੀ ਸੂਰਜ ਦੀ ਰੌਸ਼ਨੀ ਮਿਲੀ ਸੀ। ਇਸ ਵਾਰ 70 ਸਾਲ ਦਾ ਇਹ ਰਿਕਾਰਡ ਵੀ ਟੁੱਟ ਗਿਆ। ਯੂਰਪੀ ਦੇਸ਼ਾਂ ਵਿਚ ਭਿਆਨਕ ਠੰਡ ਕਾਰਨ ਅਜਿਹੇ ਹਾਲਾਤ ਬਣੇ ਹੋਏ ਹਨ। ਰੂਸ ਦੇ ਕਈ ਸ਼ਹਿਰਾਂ ਵਿਚ ਪਾਰਾ ਮਨਫੀ ਤੋਂ ਹੇਠਾਂ ਆ ਚੁੱਕਾ ਹੈ। ਯੂਕੇ, ਫਰਾਂਸ ਵਿਚ ਵੀ ਤਾਪਮਾਨ ਜ਼ੀਰੋ ਡਿਗਰੀ ਤੱਕ ਪਹੁੰਚ ਚੁੱਕਾ ਹੈ।
ਫਰਾਂਸ ਦੇ ਇਕ ਡਾਕਟਰ ਮੈਥਿਊ ਹੀਨ ਨੇ ਦੱਸਿਆ ਕਿ ਸੂਰਜ ਦੀ ਘੱਟ ਰੌਸ਼ਨੀ ਮਿਲਣ ਕਾਰਨ ਇਨ੍ਹਾਂ ਸ਼ਹਿਰਾਂ ਦੇ ਲੋਕ ਸੀਜ਼ਨਲ ਇਫੈਕਟਿਵ ਡਿਸਆਰਡਰ (ਸੈਡ) ਦੇ ਸ਼ਿਕਾਰ ਹੋ ਰਹੇ ਹਨ। ਇਹ ਅਜਿਹੀ ਹਾਲਤ ਹੈ, ਜਿਸ ਵਿਚ ਕਈ ਦਿਨਾਂ ਤੱਕ ਘੱਟ ਰੌਸ਼ਨੀ ਮਿਲਣ ਨਾਲ ਲੋਕ ਥਕਾਵਟ, ਡਿਪ੍ਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ। ਦਰਅਸਲ ਇਨਸਾਨ ਦੇ ਸਰੀਰ ਵਿਚ ਮੇਲਾਟੋਨਿਨ ਨਾਂ ਦੇ ਇਕ ਹਾਰਮੋਨ ਦਾ ਰਿਸਾਅ ਹੁੰਦਾ ਹੈ, ਜੋ ਬਾਡੀ ਕਲਾਕ ਨੂੰ ਦਰੁਸਤ ਰੱਖਦਾ ਹੈ। ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿਚ ਆਉਂਦੇ ਰਹਿਣ ਨਾਲ ਮੇਲਾਟੋਨਿਨ ਦੀ ਮਾਤਰਾ ਕੰਟਰੋਲ ’ਚ ਰਹਿੰਦੀ ਹੈ। ਯੂਰਪੀ ਸ਼ਹਿਰਾਂ ਵਿਚ ਲੋਕਾਂ ਦੇ ਸਰੀਰ ਵਿਚ ਇਸ ਮੇਲਾਟੋਨਿਨ ਦੀ ਮਾਤਰਾ ਗੜਬੜ ਹੋ ਰਹੀ ਹੈ। ਬਾਡੀ ਕਲਾਕ ਵੀ ਵਿਗੜ ਰਿਹਾ ਹੈ ਤਾਂ ਹੀ ਸਮੱਸਿਆ ਆ ਰਹੀ ਹੈ। ਇਸ ਤੋਂ ਬਚਣ ਲਈ ਲੋਕ ‘ਲਾਈਟ ਥੈਰੇਪੀ’ ਲੈ ਰਹੇ ਹਨ। ਉਨ੍ਹਾਂ ਨੂੰ ਇਕ ਆਰਟੀਫਿਸ਼ੀਅਲ ਲਾਈਟ ਦੇ ਸੰਪਰਕ ਵਿਚ ਰੱਖਿਆ ਜਾ ਰਿਹਾ ਹੈ। ਇਹ ਲਾਈਟ ਤਿਆਰ ਕਰਨ ਲਈ ਇਸ ਵਿਚ ਓਜ਼ੋਨ ਅਤੇ ਉਹ ਤੱਤ ਮਿਲਾਏ ਜਾਂਦੇ ਹਨ, ਜੋ ਸੂਰਜ ਦੀ ਰੌਸ਼ਨੀ ਵਿਚ ਹੁੰਦੇ ਹਨ। ਫਰਾਂਸ ਦੇ ਲਾਈਟ ਥੈਰੇਪਿਸਟ ਫਲੋਰੇਂਟ ਡੁਰਾਂਡ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ ਲਾਈਟ ਥੈਰੇਪੀ ਦੇ 39 ਸੈਸ਼ਨ ਦੀ ਬੁਕਿੰਗ ਆ ਰਹੀ ਹੈ।
ਹਾਂਗਕਾਂਗ 'ਚ ਭਾਰਤੀ ਮੂਲ ਦੀ ਔਰਤ ਹੋਈ ਠੱਗੀ ਦੀ ਸ਼ਿਕਾਰ
NEXT STORY