ਲੰਡਨ : ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਦੀ ਸਫਲਤਾ ਤੋਂ ਬਾਅਦ ਭਾਰਤ ਦੇ ਲੋਕਤੰਤਰ ਦੇ ਆਲੋਚਕਾਂ ਨੂੰ ਚੁੱਪ ਕਰ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੀਜਾ ਕਾਰਜਕਾਲ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਦੇਸ਼ ਦਾ ਭਰੋਸਾ ਦਰਸਾਉਂਦਾ ਹੈ। ਵੈਸ਼ਨਵ ਨੇ ਵੀਡੀਓ ਕਾਨਫਰੰਸ ਰਾਹੀਂ ਇਕ ਅੰਤਰਰਾਸ਼ਟਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਲੰਡਨ ਦੇ ਕੁਈਨ ਐਲਿਜ਼ਾਬੈਥ-2 ਸੈਂਟਰ ਵਿਖੇ ਸਾਲਾਨਾ 'ਇੰਡੀਆ ਗਲੋਬਲ ਫੋਰਮ' (ਆਈ.ਜੀ.ਐੱਫ.) 'ਚ ਆਪਣੇ ਆਨਲਾਈਨ ਸੰਬੋਧਨ 'ਚ ਰੇਲ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਵੈਸ਼ਨਵ ਨੇ ਕਿਹਾ ਕਿ ਛੇ ਦਹਾਕਿਆਂ ਬਾਅਦ ਲਗਾਤਾਰ ਤੀਜੀ ਵਾਰ ਅਜਿਹੀ ਸਰਕਾਰ ਸੱਤਾ 'ਚ ਵਾਪਸੀ ਕੀਤੀ ਹੈ, ਜੋ ਇਹ ਦਰਸਾਉਂਦਾ ਹੈ ਕਿ ਭਾਰਤ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਨਡੀਏ ਦੀਆਂ ਨੀਤੀਆਂ 'ਤੇ ਕਿੰਨਾ ਭਰੋਸਾ ਹੈ।
'ਵਿਕਸਿਤ ਭਾਰਤ: ਭਾਰਤ ਦੇ ਵਿਕਾਸ ਲਈ ਦ੍ਰਿਸ਼ਟੀ ਨੂੰ ਹਕੀਕਤ ਵਿੱਚ ਬਦਲਣਾ' ਸਿਰਲੇਖ ਵਾਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ, ਕੇਂਦਰੀ ਮੰਤਰੀ ਨੇ ਕਿਹਾ, "ਲੋਕਤੰਤਰ ਵਿੱਚ ਅਜਿਹੇ ਵਿਸ਼ਵਾਸ ਨੇ ਆਲੋਚਕਾਂ ਨੂੰ ਚੁੱਪ ਕਰ ਦਿੱਤਾ ਹੈ ਜੋ ਕਹਿੰਦੇ ਸਨ ਕਿ ਭਾਰਤ ਦਾ ਲੋਕਤੰਤਰ ਖ਼ਤਰੇ ਵਿੱਚ ਹੈ। ਮੈਂ ਬੜੇ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਲੋਕਤੰਤਰ ਇੱਕ ਜੀਵੰਤ ਲੋਕਤੰਤਰ ਹੈ। ਸਾਡਾ ਦੇਸ਼ ਲੋਕਤੰਤਰ ਦੀ ਮਾਂ ਹੈ।
ਜੂਲੀਅਨ ਅਸਾਂਜੇ 5 ਸਾਲ ਬਾਅਦ ਹੋਏ ਰਿਹਾਅ, ਅਮਰੀਕੀ ਸਰਕਾਰ ਨਾਲ ਡੀਲ ਤੋਂ ਬਾਅਦ ਜੇਲ੍ਹ ਤੋਂ ਆਏ ਬਾਹਰ
NEXT STORY