Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 09, 2026

    9:08:18 AM

  • chatgpt bank account empty

    ChatGPT 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਖਾਲੀ...

  • pakistan sarabjit kaur

    ਪਾਕਿਸਤਾਨ ’ਚ ਫਸੀ ਸਰਬਜੀਤ ਕੌਰ ਨੇ ਫਿਰ ਬਦਲਿਆ...

  • massive fire breaks out near glasgow central station

    ਗਲਾਸਗੋ ਸੈਂਟਰਲ ਸਟੇਸ਼ਨ ਨੇੜੇ ਅੱਗ ਦਾ ਤਾਂਡਵ: 173...

  • not a single major budget promise has been fulfilled in four years pargat singh

    ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਪਣੇ ਅਰਥ, ਸੰਦਰਭ ਅਤੇ ਮਿਜ਼ਾਜ ’ਚ ਭਾਰਤੀ ਹੈ ਸਾਡਾ ਲੋਕਤੰਤਰ

BLOG News Punjabi(ਬਲਾਗ)

ਆਪਣੇ ਅਰਥ, ਸੰਦਰਭ ਅਤੇ ਮਿਜ਼ਾਜ ’ਚ ਭਾਰਤੀ ਹੈ ਸਾਡਾ ਲੋਕਤੰਤਰ

  • Edited By Rakesh,
  • Updated: 18 Feb, 2026 04:42 PM
Blog
our democracy is indian in its meaning context and temperament
  • Share
    • Facebook
    • Tumblr
    • Linkedin
    • Twitter
  • Comment

ਗਣਤੰਤਰ ਦੇ ਸਰਬਧਰਮ ਦੀ ਸ਼ਨਾਖ਼ਤ ਕਰਦੀ ਹੋਈ ਇਸ ਲੜੀ ’ਚ ਅਸੀਂ ਅੱਜ ਤੀਜੇ ਸੂਤਰ ਭਾਵ ਲੋਕਤੰਤਰ ਦੀ ਚਰਚਾ ਕਰਾਂਗੇ। ਸੈਕੂਲਰਵਾਦ ਅਤੇ ਸਮਾਜਵਾਦ ਦੀ ਤਰ੍ਹਾਂ ਲੋਕਤੰਤਰ ਬਾਰੇ ਵੀ ਇਹੀ ਮਾਨਤਾ ਹੈ ਕਿ ਇਹ ਇਕ ਆਧੁਨਿਕ ਪੱਛਮੀ ਵਿਚਾਰ ਹੈ ਪਰ ਆਪਣੇ ਖ਼ਾਲਸ ਭਾਰਤੀ ਅਰਥ, ਸੰਦਰਭ ਅਤੇ ਮਿਜ਼ਾਜ ’ਚ ਲੋਕਤੰਤਰ ਭਾਰਤ ਗਣਰਾਜ ਦਾ ਸਰਬਧਰਮ ਹੈ। ਇੱਥੇ ਸਵਾਲ ਇਹ ਨਹੀਂ ਹੈ ਕਿ ਅਸੀਂ ਪੱਛਮੀ ਲੋਕਤੰਤਰ ਤੋਂ ਕੁਝ ਅਪਣਾਇਆ ਹੈ ਜਾਂ ਨਹੀਂ। ਸਵਾਲ ਇਹ ਹੈ ਕਿ ਜਿਸ ਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ, ਉਸ ਦੀਆਂ ਜੜ੍ਹਾਂ ਕੀ ਸਿਰਫ਼ ਆਧੁਨਿਕ ਕਾਲ ’ਚ ਅਤੇ ਸਿਰਫ਼ ਪੱਛਮੀ ਲੋਕਤੰਤਰ ਤੋਂ ਸਿੱਖੇ ਤੌਰ-ਤਰੀਕਿਆਂ ’ਚ ਹਨ?

ਇਸ ਖੋਜ ਦੀ ਸ਼ੁਰੂਆਤ ਪ੍ਰਾਚੀਨ ਭਾਰਤੀ ਗਣਤੰਤਰ ਤੋਂ ਕਰਨੀ ਹੋਵੇਗੀ। ਇਸ ਲਈ ਨਹੀਂ ਕਿ ਭਾਰਤ ਗਣਰਾਜ ਦੀ ਕੋਈ ਤਾਰ ਸਿੱਧੀ ਵੈਸ਼ਾਲੀ ਜਾਂ ਲਿੱਛਵੀ ਗਣਤੰਤਰ ਨਾਲ ਜੁੜੀ ਹੈ। ਇਨ੍ਹਾਂ ਪ੍ਰਾਚੀਨ ਗਣਤੰਤਰਾਂ ਨਾਲ ਸਾਡਾ ਰਿਸ਼ਤਾ ਕੁਝ ਅਜਿਹਾ ਹੀ ਹੈ, ਜਿਹਾ ਅੱਜ ਦੇ ਯੂਰਪ ਦਾ ਏਥਨਜ਼ ਅਤੇ ਸਪਾਰਟਾ ਦੇ ਨਗਰ-ਰਾਜਾਂ ਨਾਲ। ਭਾਵ ਕਿ ਰਿਸ਼ਤਾ ਸਿੱਧਾ ਨਹੀਂ, ਸਗੋਂ ਇਤਿਹਾਸ ਦੀ ਤਲਹੱਟੀ ’ਚ ਰਚੀਆਂ-ਵਸੀਆਂ ਯਾਦਾਂ ਦੇ ਰਾਹੀਂ ਹੈ। ਆਧੁਨਿਕ ਗਣਰਾਜ ਨੂੰ ਭਾਵੇਂ ਹੀ ਪ੍ਰਾਚੀਨ ‘ਗਣ’ ਦਾ ਸੰਸਥਾਗਤ ਢਾਂਚਾ ਵਿਰਾਸਤ ’ਚ ਨਹੀਂ ਮਿਲਿਆ, ਪਰ ਉਸ ’ਚ ਗਣ ਦੀ ਧਾਰਨਾ, ਉਸ ਦੀ ਸ਼ਬਦਾਵਲੀ ਅਤੇ ਉਸ ਦੇ ਪ੍ਰਤੀਕ ਜ਼ਰੂਰ ਘੁਲ-ਮਿਲ ਗਏ।

ਪ੍ਰਾਚੀਨ ਭਾਰਤ ਦੇ ਗਣਤੰਤਰ ਰਾਜ ਈਸਾ ਪੂਰਵ 5ਵੀਂ ਅਤੇ ਚੌਥੀ ਸਦੀ ’ਚ ਉੱਭਰੇ ਸਨ, ਠੀਕ ਉਸੇ ਸਮੇਂ, ਜਦੋਂ ਏਥਨਜ਼ ’ਚ ਲੋਕਤੰਤਰ ਦਾ ਜਨਮ ਹੋਇਆ ਸੀ। ਇਨ੍ਹਾਂ ਦੋਵਾਂ ਨੂੰ ਆਧੁਨਿਕ ਅਰਥਾਂ ’ਚ ਲੋਕਤੰਤਰ ਨਹੀਂ ਕਿਹਾ ਜਾ ਸਕਦਾ ਪਰ ਉੱਤਰ ਭਾਰਤ ਦੇ ਇਨ੍ਹਾਂ ਕਬਾਇਲੀ ਗਣਤੰਤਰ ਰਾਜਾਂ ’ਚ ਅਜਿਹੇ ਅਨੇਕਾਂ ਤੱਤ ਮੌਜੂਦ ਸਨ ਜਿਨ੍ਹਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾ ਸਕਦਾ ਹੈ-ਇਕ ਪ੍ਰਭੂਸੱਤਾ ਸੰਪੰਨ ਰਾਜੇ ਦੀ ਥਾਂ ਇਕ ਸਮੂਹ ਦੁਆਰਾ ਰਾਜ, ਸਾਂਝੀ ਪ੍ਰਭੂਸੱਤਾ, ਆਮ ਸਭਾ ’ਚ ਅਤੇ ਆਮ ਸਹਿਮਤੀ ਨਾਲ ਫੈਸਲਾ ਅਤੇ ਜ਼ਰੂਰਤ ਹੋਵੇ ਤਾਂ ਵੋਟਾਂ ਪਾਉਣ ਦੀ ਪ੍ਰਕਿਰਿਆ। ਗਣ, ਸਭਾ, ਸਮਿਤੀ, ਪ੍ਰੀਸ਼ਦ-ਜੇਕਰ ਸਾਡਾ ਲੋਕਤੰਤਰ ਅੱਜ ਵੀ ਇਨ੍ਹਾਂ ਸ਼ਬਦਾਂ ਨਾਲ ਪਲ ਰਿਹਾ ਹੈ ਤਾਂ ਇਨ੍ਹਾਂ ਦੇ ਅਰਥ ਵੀ ਕਿਤੇ ਨਾ ਕਿਤੇ ਸਾਡੀ ਲੋਕ-ਸੰਸਕ੍ਰਿਤੀ ਦਾ ਹਿੱਸਾ ਹਨ।

ਪ੍ਰਾਚੀਨ ਭਾਰਤ ਦੀ ਵਿਰਾਸਤ ਨੂੰ ਸਾਡੇ ਗਣਤੰਤਰ ਨਾਲ ਜੋੜਨ ਦਾ ਕੰਮ ‘ਵਿਨੈ’ ਦੀ ਧਾਰਨਾ ਕਰਦੀ ਹੈ। ਅੱਜਕੱਲ੍ਹ ਅਸੀਂ ਵਿਨੈ ਦੀ ਵਰਤੋਂ ਨਿਮਰਤਾ ਦੇ ਅਰਥਾਂ ’ਚ ਕਰਦੇ ਹਾਂ। ਪੂਰਵ ਵੈਦਿਕ ਅਤੇ ਵੈਦਿਕ ਕਾਲ ’ਚ ਵੀ ਵਿਨੈ ਨੂੰ ਇਕ ਵਿਦਿਆਰਥੀ ਦੇ ਨਿੱਜੀ ਸ਼ੀਲ ਦਾ ਅੰਗ ਸਮਝਿਆ ਗਿਆ—ਸ਼ਾਲੀਨਤਾ, ਸ਼ਿਸ਼ਟਤਾ, ਸੰਜਮ ਅਤੇ ਗੁਰੂਜਨਾਂ ਦਾ ਸਤਿਕਾਰ ਪਰ ਗੌਤਮ ਬੁੱਧ ਨੇ ਵਿਨੈ ਦੀ ਵਿਆਖਿਆ ਨੈਤਿਕ ਅਨੁਸ਼ਾਸਨ ਦੀ ਜ਼ਾਬਤੇ ਵਜੋਂ ਕੀਤੀ। ਪਹਿਲਾਂ ਜ਼ੁਬਾਨੀ ਅਤੇ ਫਿਰ ਲਿਖਤੀ ਰੂਪ ’ਚ ਵਿਨੈਪਿਟਕ ਨੇ ਸੰਘ ਨਾਲ ਜੁੜਨ ਵਾਲੇ ਸਾਰੇ ਬੌਧ ਭਿਕਸ਼ੂਆਂ ਦੇ ਆਚਾਰ-ਵਿਵਹਾਰ ਨੂੰ ਮਰਿਆਦਾ ’ਚ ਰੱਖਣ ਲਈ ਇਕ ਵਿਸਤ੍ਰਿਤ ਜ਼ਾਬਤਾ ਬਣਾਇਆ। ਬੌਧ ਸੰਘ ਦੀ ਵਿਨੈਪਿਟਕ ਨੇ ਉਸ ਜ਼ਮਾਨੇ ਦੇ ਗਣਤੰਤਰਾਂ ਦੀ ਅਣਲਿਖੀ ਨਿਯਮਾਵਲੀ ਨੂੰ ਲਿਪੀਬੱਧ ਕਰ ਦਿੱਤਾ। ਇਹ ਜ਼ਾਬਤਾ ਭਿਕਸ਼ੂਆਂ ਦੇ ਨਿੱਜੀ ਆਚਾਰ-ਵਿਵਹਾਰ ਅਤੇ ਇਕ ਧਾਰਮਿਕ ਸੰਗਠਨ ਦੇ ਅੰਦਰੂਨੀ ਅਨੁਸ਼ਾਸਨ ਲਈ ਬਣਿਆ ਸੀ, ਕਿਸੇ ਰਾਜਨੀਤਿਕ ਭਾਈਚਾਰੇ ਲਈ ਨਹੀਂ ਪਰ ਇਕ ਮਾਇਨੇ ’ਚ ਵਿਨੈਪਿਟਕ ਭਾਰਤ ਦਾ ਪਹਿਲਾ ਲਿਖਤੀ ਸੰਵਿਧਾਨ ਹੈ।

ਜ਼ਿਕਰਯੋਗ ਹੈ ਕਿ ਸੰਘ ਦੀ ਫੈਸਲਾ ਲੈਣ ਦੀ ਪ੍ਰਕਿਰਿਆ ’ਚ ਊਚ-ਨੀਚ ਲਈ ਕੋਈ ਥਾਂ ਨਹੀਂ ਹੈ। ਸੰਘ ’ਚ ਆਉਣ ਤੋਂ ਬਾਅਦ ਅਮੀਰ-ਗਰੀਬ ਜਾਂ ਜਾਤ ਦਾ ਕੋਈ ਮਤਲਬ ਨਹੀਂ ਹੈ। ਹਰ ਭਿਕਸ਼ੂ ਦੀ ਇਕ ਵੋਟ ਹੈ-ਸੀਨੀਅਰ ਹੋਵੇ ਜਾਂ ਜੂਨੀਅਰ, ਮਰਦ ਹੋਵੇ ਜਾਂ ਔਰਤ, ਸੰਘ ਦਾ ਸਮੂਹਿਕ ਫੈਸਲਾ ਸਰਵਉੱਚ ਹੈ। ਵਿਨੈਪਿਟਕ ਦੀ ਇਹ ਪਰੰਪਰਾ ਬੌਧ ਧਰਮ ਦੇ ਨਾਲ ਹੀ ਅਲੋਪ ਨਹੀਂ ਹੋ ਗਈ। ਬਾਅਦ ’ਚ ਜੈਨ, ਸ਼ੈਵ, ਵੈਸ਼ਨਵ ਸਮੇਤ ਅਨੇਕਾਂ ਸੰਪਰਦਾਵਾਂ ਨੇ ਇਸ ਢਾਂਚੇ ਦੀ ਵਰਤੋਂ ਕੀਤੀ ਅਤੇ ਧਰਮ ਸ਼ਾਸਤਰ ਰਾਹੀਂ ਇਹ ਸਮੂਹਿਕ ਜੀਵਨ ਬਾਰੇ ਸਾਡੀ ਸੋਚ ਦਾ ਹਿੱਸਾ ਬਣ ਗਿਆ। ਅੱਜ ਇਹ ਭਾਸ਼ਾ ਸਾਡੇ ਲਈ ਅਣਪਛਾਤੀ ਹੈ ਪਰ ਆਮ ਰਾਏ ਨਾਲ ਪੰਚਾਇਤੀ ਫੈਸਲੇ ਲੈਣ ਦੀ ਮਰਿਆਦਾ ਕਿਤੇ ਨਾ ਕਿਤੇ ਵਿਨੈਪਿਟਕ ਨਾਲ ਜੁੜੀ ਹੈ।

ਸਲਤਨਤ ਅਤੇ ਮੁਗ਼ਲ ਰਾਜ ਨੇ ਇਸ ਸੋਚ ’ਚ ਇਕ ਨਵਾਂ ਆਯਾਮ ਜੋੜਿਆ। ਜ਼ਾਹਿਰ ਹੈ ਬਾਦਸ਼ਾਹ ਦੇ ਰਾਜ ’ਚ ਲੋਕਤੰਤਰੀ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਦੀ ਕੋਈ ਥਾਂ ਨਹੀਂ ਸੀ ਪਰ ਸੂਫ਼ੀ ਸੰਤਾਂ ਦੀ ਸਿੱਖਿਆ ਕਾਰਨ ਭਾਰਤ ’ਚ ਇਸਲਾਮ ਦੀ ਰਾਜਨੀਤਿਕ ਭਾਸ਼ਾ ’ਚ ਬਦਲਾਅ ਆਇਆ। ਇੱਥੇ ‘ਅਦਲ’ ਭਾਵ ਇਨਸਾਫ਼ ਅਤੇ ‘ਮਸਲਹ’ ਭਾਵ ਕਲਿਆਣ ਦੀ ਧਾਰਨਾ ’ਚ ਹੋਏ ਬਦਲਾਅ ਮਹੱਤਵਪੂਰਨ ਹਨ। ਰਾਜੇ ਦਾ ਰਾਜ ਸਿਰਫ਼ ਉਸ ਦੇ ਖਾਨਦਾਨ ਜਾਂ ਯੁੱਧ ’ਚ ਜਿੱਤ ਦੇ ਅਾਧਾਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਾਦਸ਼ਾਹ ਤਦ ਹੀ ਜ਼ਿੱਲ-ਏ-ਇਲਾਹੀ (ਅੱਲ੍ਹਾ ਦਾ ਪਰਛਾਵਾਂ) ਕਹਾਏਗਾ ਜੇਕਰ ਉਹ ਪਰਜਾ ਦਾ ਨੈਤਿਕ ਸਰਪ੍ਰਸਤ ਬਣੇ, ਖੁਦ ਉਸ ਦੀ ਸ਼ਖ਼ਸੀਅਤ ’ਚ ਇਨਸਾਫ਼ ਝਲਕੇ, ਉਹ ਸ਼ਾਲੀਨਤਾ ਅਤੇ ਸੰਜਮ ਦਾ ਵਿਵਹਾਰ ਕਰੇ, ਜ਼ੁਲਮ ਨਾ ਕਰੇ ਅਤੇ ਕਮਜ਼ੋਰ ਲੋਕਾਂ ਦੀ ਰੱਖਿਆ ਕਰੇ। ਬਾਦਸ਼ਾਹ ਦੀ ਮਾਨਤਾ ਇਸ ’ਤੇ ਵੀ ਨਿਰਭਰ ਕਰਦੀ ਹੈ ਕਿ ਉਹ ਬਿਨਾਂ ਕਿਸੇ ਧਾਰਮਿਕ ਵਿਤਕਰੇ ਦੇ ਆਪਣੀ ਸਮੁੱਚੀ ਪਰਜਾ ਦਾ ਕਲਿਆਣ ਕਰੇ, ਉਨ੍ਹਾਂ ਦੀ ਖਿਦਮਤ ਕਰੇ। ਰਾਜਸ਼ਾਹੀ ਦੀ ਮਾਨਤਾ ਨੂੰ ਸਥਾਪਿਤ ਸਿਧਾਂਤਾਂ ਦੀ ਬਜਾਏ ਅਦਲ ਅਤੇ ਮਸਲਹ ਨਾਲ ਜੋੜਨਾ ਸਿਰਫ਼ ਇਕ ਨੈਤਿਕ ਉਪਦੇਸ਼ ਨਹੀਂ ਸੀ। ਇਹ ਸ਼ਾਸਕ ਨੂੰ ਮਰਿਆਦਾ ’ਚ ਬੰਨ੍ਹਣ ਦਾ ਇਕ ਵੱਡਾ ਕਦਮ ਸੀ।

ਭਾਰਤ ’ਚ ਲੋਕਤੰਤਰ ਦੀ ਆਧੁਨਿਕ ਭਾਸ਼ਾ ਯੂਰਪ ਤੋਂ ਆਈ ਪਰ ਉਸ ਨੂੰ ਭਾਰਤ ਨੇ ਆਪਣੇ ਤਰੀਕੇ ਨਾਲ ਅਪਣਾਇਆ ਅਤੇ ਉਸ ਦੀ ਆਪਣੀ ਇਬਾਰਤ ਵਿਕਸਤ ਕੀਤੀ। ਨਤੀਜੇ ਵਜੋਂ ਭਾਰਤੀ ਲੋਕਤੰਤਰ ਕਿਸੇ ਬਣੀ-ਬਣਾਈ ਲੀਕ ’ਤੇ ਨਹੀਂ ਚੱਲਿਆ। ਲੋਕਤੰਤਰ ਦਾ ਪੌਦਾ ਉਸ ਮਾਹੌਲ ’ਚ ਫਲਿਆ-ਫੁੱਲਿਆ, ਜਿਸ ’ਚ ਲੋਕਤੰਤਰ ਦੀ ਗੁੰਜਾਇਸ਼ ਨਹੀਂ ਦੱਸੀ ਜਾਂਦੀ ਸੀ। ਭਾਰਤੀ ਲੋਕਤੰਤਰ ਨੇ ਉਹ ਤਮਾਮ ਸੰਕਟ ਝੱਲੇ, ਜਿਨ੍ਹਾਂ ਤੋਂ ਅਕਸਰ ਤੀਜੀ ਦੁਨੀਆ ਦੇ ਲੋਕਤੰਤਰ ਉੱਭਰ ਨਹੀਂ ਪਾਉਂਦੇ ਸਨ। ਇਸ ਲਈ ਭਾਰਤੀ ਲੋਕਤੰਤਰ ਨੇ ਲੋਕਤੰਤਰ ਦੇ ਵਿਚਾਰ ਦਾ ਲੋਕਤੰਤਰੀਕਰਨ ਕਰਕੇ ਇਕ ਵਿਸ਼ਵਵਿਆਪੀ ਵਿਵਸਥਾ ਬਣਾਉਣ ’ਚ ਯੋਗਦਾਨ ਦਿੱਤਾ। ਸਾਡੇ ਇੱਥੇ ਲੋਕਤੰਤਰ ਕਿਸੇ ਰਾਜਸ਼ਾਹੀ ਜਾਂ ਤਾਨਾਸ਼ਾਹੀ ਦੇ ਵਿਰੁੱਧ ਸੰਘਰਸ਼ ਤੋਂ ਨਹੀਂ ਆਇਆ। ਸਾਡਾ ਮੁੱਖ ਅੰਦੋਲਨ ਦੇਸ਼ ਦੀ ਆਜ਼ਾਦੀ ਦਾ ਸੀ। ਉਸ ਦੀ ਸਫਲਤਾ ਨਾਲ ਲੋਕਤੰਤਰ ਆਪਣੇ ਆਪ ਹਾਸਲ ਹੋ ਗਿਆ।

ਸੰਵਿਧਾਨ ਨੇ ਪੱਛਮ ਦੇ ਉਦਾਰਵਾਦੀ ਲੋਕਤੰਤਰ ਦਾ ਪੂਰਾ ਤੰਤਰ ਬਣਾ ਦਿੱਤਾ ਪਰ ਉਸ ਤੰਤਰ ’ਚ ਜਾਨ ਫੂਕਣਾ ਸੰਵਿਧਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਨਮਾਨਸ ਦਾ ਮਿਜ਼ਾਜ ਸੰਵਿਧਾਨ ਨਹੀਂ ਲਿਖ ਸਕਦਾ। ਇਸ ਲਈ ਭਾਰਤ ’ਚ ਲੋਕਤੰਤਰ ਦੇ ਪ੍ਰਯੋਗ ਨੇ ਇਕ ਅਨੋਖਾ ਰਾਹ ਅਪਣਾਇਆ। ਲੋਕਤੰਤਰ ਦਾ ਮਤਲਬ ਸੀ ‘ਜਨਤਾ-ਜਨਾਰਦਨ’। ਇਸ ਲਈ ਲੋਕਤੰਤਰ ਦੇ ਤਿਉਹਾਰਾਂ ’ਚ ਜਨਤਾ ਦੀ ਭਾਗੀਦਾਰੀ ਖੂਬ ਵਧੀ ਪਰ ਜਨਤਾ ਨੂੰ ਪ੍ਰਕਿਰਿਆ ਨਹੀਂ, ਨਤੀਜੇ ਨਾਲ ਮਤਲਬ ਸੀ। ਲੋਕਤੰਤਰੀ ਪ੍ਰਣਾਲੀ ਨਾਲ ਚੁਣੇ ਗਏ ਸ਼ਾਸਕ ਨੂੰ ਮਰਿਆਦਾ ’ਚ ਰੱਖਣ ਦੀ ਜ਼ਿੰਮੇਵਾਰੀ ਸੰਸਥਾਵਾਂ ਨੇ ਨਹੀਂ ਨਿਭਾਈ। ਇਹ ਕੰਮ ਜਨ-ਅੰਦੋਲਨਾਂ ਨੇ ਕੀਤਾ।

ਲੋਕਤੰਤਰ ਦਾ ਮਤਲਬ ਸੀ ਬਹੁਮਤ ਦਾ ਰਾਜ। ਇਕ ਲੰਬੇ ਸਮੇਂ ਤੱਕ ਲੋਕਤੰਤਰੀ ਸ਼ਾਸਕਾਂ ਨੇ ਇਸ ਨੂੰ ਬਹੁਗਿਣਤੀ ਭਾਈਚਾਰੇ ਦਾ ਰਾਜ ਹੋਣ ਤੋਂ ਰੋਕੀ ਰੱਖਿਆ। ਵਿਭਿੰਨ ਭਾਸ਼ਾਵਾਂ ਅਤੇ ਖੇਤਰਾਂ ਦਾ ਸਤਿਕਾਰ ਕੀਤਾ। ਭਾਰਤ ਲੋਕਤੰਤਰ ਅਤੇ ਵਿਭਿੰਨਤਾ ਦੇ ਸੁਮੇਲ ਦਾ ਇਕ ਮਾਡਲ ਬਣਿਆ ਪਰ ਇਕ ਸਮੇਂ ਇਸ ’ਚ ਘੱਟਗਿਣਤੀ ਦੇ ਅਧਿਕਾਰ ਦੀ ਚਿੰਤਾ ਦੱਬ ਗਈ। ਬਹੁਮਤਵਾਦੀ ਲੋਕਤੰਤਰ ਦਾ ਉਦੈ ਹੋਇਆ।

ਯੋਗਿੰਦਰ ਯਾਦਵ

  • Our democracy
  • Indian context
  • temperament

ਅਣਹੋਣੀ ਜਦੋਂ ਹੋਣੀ ਹੋ ਜਾਵੇ : ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਅਤੇ ਰਾਹੁਲ ਦੀ ਕਹਾਣੀ

NEXT STORY

Stories You May Like

  • financial and business conditions of cancer zodiac sign people will good
    ਕਰਕ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
  • bulldozer politics  action against sukhpal khaira
    ਬੁਲਡੋਜ਼ਰ ਰਾਜਨੀਤੀ ਬੇਨਕਾਬ, ਲੋਕਤੰਤਰ ਕੁਚਲਿਆ ਗਿਆ, ਸੱਤਾ ਦਾ ਦੁਰਪਯੋਗ : ਗਰੇਵਾਲ
  • plain paper  will property  indian law  family
    ਕੀ ਸਾਦੇ ਕਾਗਜ਼ 'ਤੇ ਲਿਖੀ ਵਸੀਅਤ ਕਾਨੂੰਨੀ ਤੌਰ 'ਤੇ ਜਾਇਜ਼ ਹੈ? ਜਾਣੋ ਕੀ ਕਹਿੰਦਾ ਹੈ ਭਾਰਤੀ ਕਾਨੂੰਨ
  • indian agriculture pm modi
    ਭਾਰਤੀ ਖੇਤੀਬਾੜੀ ਨੂੰ ਨਿਰਯਾਤ-ਮੁਖੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਦੀ ਲੋੜ: PM ਮੋਦੀ
  • modi urges indian companies to invest and take advantage
    ਮੋਦੀ ਨੇ ਭਾਰਤੀ ਕੰਪਨੀਆਂ ਨੂੰ ਨਿਵੇਸ਼ ਕਰਨ ਅਤੇ ਬਜਟ ਐਲਾਨਾਂ ਦਾ ਲਾਭ ਲੈਣ ਦੀ ਕੀਤੀ ਅਪੀਲ
  • trump repeatedly uses tariff threats to defeat his enemies and friends
    ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ ਕਰਦੇ ਟਰੰਪ!
  • it is the dharma of the indian union to reject hegemony
    ਗਲਬੇ ਨੂੰ ਨਕਾਰਨਾ ਭਾਰਤੀ ਸੰਘ ਦਾ ਸਵੈ-ਧਰਮ ਹੈ
  • lovlina and nikhat to lead indian team at asian boxing championships
    ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੀ ਅਗਵਾਈ ਕਰਨਗੀਆਂ ਲਵਲੀਨਾ ਅਤੇ ਨਿਕਹਤ
  • not a single major budget promise has been fulfilled in four years pargat singh
    ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ ਪੂਰਾ : ਪਰਗਟ ਸਿੰਘ
  • arjun goyal of goraya scores 323 marks in ca intermediate
    ਗੁਰਾਇਆ ਦੇ ਅਰਜੁਨ ਗੋਇਲ ਨੇ CA ਇੰਟਰਮੀਡੀਏਟ 'ਚ ਹਾਸਲ ਕੀਤੇ 323 ਅੰਕ, ਖੇਤਰ ਦਾ...
  • leopard roaming near radha swami satsang ghar in goraya punjab
    Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...
  • partap singh bajwa statement on punjab budget session 2026
    ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4...
  • sukhpal khaira says law and order has completely failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ...
  • seasons song for kids pinkoo tv
    ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ...
  • fourth prabhat pheri organized by the shri ram navami utsav committee
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਚੌਥੀ ਪ੍ਰਭਾਤ ਫੇਰੀ
  • drunk bolero drive crashes into shop
    ਨਸ਼ੇ 'ਚ ਟੱਲੀ ਹੋਏ ਬੋਲੈਰੇ ਚਾਲਕ ਨੇ ਦੁਕਾਨ ਵਿਚ ਮਾਰੀ ਟੱਕਰ, ਤੋੜਿਆ ਸ਼ਟਰ
Trending
Ek Nazar
husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

t20 wc police arrested two for selling black tickets

10-10 ਹਜ਼ਾਰ 'ਚ ਵਿਕ ਰਹੀਆਂ ਟੀ-20 ਵਿਸ਼ਵ ਕੱਪ ਫਾਈਨਲ ਦੀਆਂ ਟਿਕਟਾਂ! ਦੋ ਜਣੇ...

ac prices to rise 5 15 pc

ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC...

anurag dobhal health update

ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ...

jaya kishori ahead of t20 wc title clash

"ਸਾਡੇ ਖਿਡਾਰੀ ਸਭ ਤੋਂ ਬੈਸਟ"; ਵਰਲਡ ਕੱਪ ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ...

kamal haasan tells donald trump to mind your own business

'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ...

balendra shah s rsp creates history in nepal

ਨੇਪਾਲ ਚੋਣਾਂ : ਬਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ, ਦਰਜ ਕੀਤੀ ਇਤਿਹਾਸਕ ਜਿੱਤ

massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

renu bhatia slams badshah over tateeree

ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ,...

vancouver womancreated a unique tradition of honesty

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ !

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

young man

ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਮਾਰ ਕੇ ਨੌਜਵਾਨ ਦਾ ਕਤਲ

us intelligence report week before war found large scale assault

ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ...

t20 world cup 2026 ind vs nz final mitchell santner

'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...

badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • bihar new cm
      ਬਿਹਾਰ ਨਵੇਂ ਮੁੱਖ ਮੰਤਰੀ ਦੇ ਸਾਹਮਣੇ ਨਿਤੀਸ਼ ਤੋਂ ਵੱਧ ਕਰਕੇ ਦਿਖਾਉਣ ਦੀ ਚੁਣੌਤੀ
    • iran war
      ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ
    • let the campaign against   ticketless travel
      ‘ਬਿਨਾਂ ਟਿਕਟ ਯਾਤਰਾ ਅਤੇ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਵਾਲਿਆਂ’ ਵਿਰੁੱਧ ਮੁਹਿੰਮ...
    • gujarat brings the dream of a viksit bharat to reality
      ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
    • latter to justice bhuian
      ਜਸਟਿਸ ਉੱਜਲ ਭੁਈਆਂ ਦੇ ਨਾਂ ਖੁੱਲ੍ਹਾ ਪੱਤਰ
    • infighting in punjab congress and rebellious tone in aap
      ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਅਤੇ ‘ਆਪ’ ’ਚ ਬਗਾਵਤੀ ਸੁਰ
    • police and the public the lost principle of trust
      ਪੁਲਸ ਅਤੇ ਜਨਤਾ : ਵਿਸ਼ਵਾਸ ਦਾ ਗੁਆਚਿਆ ਹੋਇਆ ਸਿਧਾਂਤ
    • some police personnel violating the dignity of their position
      ਅਹੁਦੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦੇ ਕੁਝ ਪੁਲਸ ਮੁਲਾਜ਼ਮ!
    • just digitalization is not  ease of doing business
      ਸਿਰਫ ਡਿਜੀਟਲਾਈਜ਼ੇਸ਼ਨ ਨਹੀਂ ਹੈ ‘ਇਜ਼ ਆਫ ਡੂਇੰਗ ਬਿਜ਼ਨੈੱਸ’
    • ncert failure
      ਐੱਨ. ਸੀ. ਈ. ਆਰ. ਟੀ. ਦੀ ਨਾਕਾਮੀ ਦੇ ਦੋ ਪੱਖ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +