ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਫੌਜ ਮੁਖੀ ਦਾ ਦੇਸ਼ ਦਾ ਪਹਿਲਾ ਸੀ. ਡੀ. ਐੱਫ. ਬਣਨ ਦਾ ਸੁਪਨਾ ਹੌਲੀ-ਹੌਲੀ ਧੁੰਦਲਾ ਹੁੰਦਾ ਜਾ ਰਿਹਾ ਹੈ। ਹੁਣ ਦੇਸ਼ ਦੇ ਏਅਰ ਚੀਫ਼ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਇਸ ਅਹੁਦੇ ’ਤੇ ਆਸਿਮ ਮੁਨੀਰ ਦੀ ਨਿਯੁਕਤੀ ਦਾ ਵਿਰੋਧ ਕੀਤਾ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਫੋਰਸਿਜ਼ ਵਜੋਂ ਨਿਯੁਕਤ ਕਰਨ ਵਿਰੁੱਧ ਇਕ ਮੋਰਚਾ ਬਣਾਇਆ ਗਿਆ ਹੈ। ਪਾਕਿਸਤਾਨ ਦੀ ਸਿਆਸਤ ਦੀਆਂ 2 ਪ੍ਰਮੁੱਖ ਹਸਤੀਆਂ ਨਵਾਜ਼ ਸ਼ਰੀਫ ਅਤੇ ਆਸਿਫ ਅਲੀ ਜ਼ਰਦਾਰੀ ਆਸਿਮ ਮੁਨੀਰ ਨੂੰ ਇਸ ਅਹੁਦੇ ’ਤੇ ਦੇਖਣ ਲਈ ਉਤਸੁਕ ਸਨ।
ਇਸ ਵਿਚਾਲੇ ਪਾਕਿਸਤਾਨ ਦੀਆਂ ਹਥਿਆਰਬੰਦ ਫੋਰਸਾਂ ਵੱਲੋਂ ਵੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਹੁਣ ਪਾਕਿਸਤਾਨੀ ਹਵਾਈ ਫੌਜ ਦੇ ਮੁਖੀ ਏਅਰ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਵੀ ਇਸ ਦੇ ਖਿਲਾਫ ਹੋ ਗਏ ਹਨ। ਸਾਬਕਾ ਪਾਕਿਸਤਾਨੀ ਫੌਜ ਅਧਿਕਾਰੀ ਆਦਿਲ ਰਾਜਾ ਨੇ ਦੇਸ਼ ’ਚ ਚੱਲ ਰਹੇ ਸੱਤਾ ਸੰਘਰਸ਼ ਬਾਰੇ ਇਹ ਮਹੱਤਵਪੂਰਨ ਖੁਲਾਸਾ ਕੀਤਾ ਹੈ। ਆਦਿਲ ਰਾਜਾ ਨੇ ਦਾਅਵਾ ਕੀਤਾ ਹੈ ਕਿ ਏਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਨਾ ਸਿਰਫ਼ ਅਾਸਿਮ ਮੁਨੀਰ ਦਾ ਵਿਰੋਧ ਕੀਤਾ ਹੈ, ਸਗੋਂ ਇਸ ਅਹੁਦੇ ਲਈ ਆਪਣਾ ਦਾਅਵਾ ਵੀ ਪੇਸ਼ ਕੀਤਾ ਹੈ। ਰਾਜਾ ਨੇ ਕਿਹਾ ਕਿ ਇਸ ਲਈ ਜ਼ਹੀਰ ਅਹਿਮਦ ਬਾਬਰ ਖੁਦ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਐੱਮ.ਐੱਲ.-ਐੱਨ ਮੁਖੀ ਨਵਾਜ਼ ਸ਼ਰੀਫ ਦੇ ਸਾਹਮਣੇ ਪੇਸ਼ ਹੋਏ ਹਨ।
ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ
NEXT STORY