ਰਿਆਦ (ਭਾਸ਼ਾ)- ਦੱਖਣ-ਪੱਛਮੀ ਸਾਊਦੀ ਅਰਬ ਵਿਚ ਸਵਾਰੀਆਂ ਨਾਲ ਭਰੀ ਬੱਸ ਇਕ ਪੁਲ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ ਉਸ ਨੂੰ ਅੱਗ ਲੱਗ ਗਈ। ਹਾਦਸੇ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਸਰਕਾਰੀ 'ਅਲ ਅਖਬਾਰੀਆ' ਟੀਵੀ ਨੇ ਕਿਹਾ ਕਿ ਹਾਦਸੇ ਵਿਚ 29 ਹੋਰ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਪਾਕਿ ’ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1600 ਰੁਪਏ ਕਿਲੋ ਵਿੱਕ ਰਹੇ ਅੰਗੂਰ, ਜਾਣੋਂ ਕੇਲਿਆਂ ਦਾ ਭਾਅ
ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵਿਜ਼ੂਅਲ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਸ ਸੜ੍ਹ ਕੇ ਸਵਾਹ ਹੋ ਗਈ ਹੈ। ਹਾਲਾਂਕਿ ਇਹ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਜਗਬਾਣੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਕਦੋਂ ਦੀ ਹੈ। ਚੈਨਲ ਦੀ ਖ਼ਬਰ ਮੁਤਾਬਕ ਯਮਨ ਦੀ ਸਰਹੱਦ ਨਾਲ ਲੱਗਦੇ ਅਸੀਰ ਸੂਬੇ ਵਿਚ ਇਹ ਹਾਦਸਾ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਵਾਪਰਿਆ ਹੈ। ਇਹ ਹਾਦਸਾ ਰਮਜ਼ਾਨ ਦੇ ਮਹੀਨੇ ਦੇ ਪਹਿਲੇ ਹਫ਼ਤੇ ਵਾਪਰਿਆ ਹੈ। ਇਸਲਾਮ ਦੇ ਪਵਿੱਤਰ ਮਹੀਨੇ ਵਿਚ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਲੋਕ ਯਾਤਰਾ ਕਰਦੇ ਹਨ।
ਇਹ ਵੀ ਪੜ੍ਹੋ: ਅਮਰੀਕਾ ’ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਦੂਤਘਰ ਦੇ ਕਰਮੀਆਂ ਨੂੰ ਧਮਕਾਇਆ
ਪਾਕਿ ’ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1600 ਰੁਪਏ ਕਿਲੋ ਵਿੱਕ ਰਹੇ ਅੰਗੂਰ, ਜਾਣੋਂ ਕੇਲਿਆਂ ਦਾ ਭਾਅ
NEXT STORY