ਕੈਲਗਰੀ (ਏਜੰਸੀ)- ਸਰੀ ਦਾ ਟਰੱਕ ਡਰਾਈਵਰ ਸੁਖਜੀਤ ਹੀਰ ਅਤੇ ਉਸ ਦਾ ਪਰਿਵਾਰ ਮੰਗਲਵਾਰ ਦੀ ਘਟਨਾ ਤੋਂ ਬਾਅਦ ਕਾਫੀ ਸਹਿਮਿਆ ਹੋਇਆ ਹੈ। ਦਰਅਸਲ ਪਰਿਵਾਰ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ, ਹਮਲਾਵਰਾਂ ਨੇ ਪਹਿਲਾਂ ਮੇਨ ਗੇਟ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਬਾਅਦ ਵਿਚ ਘਰ ਦੇ ਬਾਹਰ ਖੜ੍ਹੀਆਂ 4 ਕਾਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਗੱਲਬਾਤ ਦੌਰਾਨ ਸੁਖਜੀਤ ਹੀਰ ਨੇ ਦੱਸਿਆ ਕਿ ਇਹ ਵਾਰਦਾਤ ਬੀਤੇ ਮੰਗਲਵਾਰ ਸਵੇਰੇ 3.30 ਵਜੇ ਦੇ ਕਰੀਬ 68ਵੇਂ ਐਵੇਨਿਊ ਦੇ 12900 ਬਲਾਕ ਵਿਚ ਵਾਪਰੀ। ਸੁਖਜੀਤ ਮੁਤਾਬਕ ਹਮਲਾਵਰ ਨੇ ਸਭ ਤੋਂ ਪਹਿਲਾਂ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਤੋੜੇ ਜੋ ਬੇਸਮੈਂਟ ਵਿਚ ਰਹਿਣ ਵਾਲਿਆਂ ਨਾਲ ਸਬੰਧਤ ਹਨ। ਇਸ ਮਗਰੋਂ ਹਮਲਾਵਰ ਨੇ ਮਕਾਨ ਦੇ ਇਕ ਪਾਸੇ ਦੀਆਂ ਬਾਰੀਆਂ ਤੋੜ ਦਿਤੀਆਂ ਅਤੇ ਫਿਰ ਮੁੱਖ ਦਰਵਾਜ਼ੇ 'ਤੇ ਹਮਲਾ ਕੀਤਾ। ਖੜਕਾ ਸੁਣ ਕੇ ਸੁਖਜੀਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਨੀਂਦ ਖੁੱਲ੍ਹ ਗਈ ਅਤੇ ਤੁਰੰਤ ਪੁਲਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ। ਘਰ ਵਿਚ ਲੱਗੇ ਕੈਮਰਿਆਂ ਵਿਚ ਘਟਨਾ ਕੈਦ ਹੋ ਗਈ ਹੈ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਇਕ ਕਾਰ ਵਿਚ ਫਰਾਰ ਹੋ ਗਿਆ, ਜਿਸ ਨੂੰ ਇਕ ਹੋਰ ਵਿਅਕਤੀ ਚਲਾ ਰਿਹਾ ਸੀ।
ਮਹਿਲਾ ਨੇ ਸਟੋਰ 'ਚ ਰੱਖੀ ਆਈਸਕ੍ਰੀਮ ਕੀਤੀ ਜੂੱਠੀ, ਵੀਡੀਓ ਵਾਇਰਲ
NEXT STORY