ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅਸੈਂਬਲੀ ਵੱਲੋਂ ਈਸ਼ਨਿੰਦਾ ਮਾਮਲਿਆਂ ਵਿੱਚ ਹੋਰ ਸਖ਼ਤ ਸਜ਼ਾਵਾਂ ਦੀ ਮੰਗ ਕਰਨ ਵਾਲੇ ਮਤੇ ਮਗਰੋਂ ਮਨੁੱਖੀ ਅਧਿਕਾਰ ਅਤੇ ਈਸਾਈ ਵਕੀਲਾਂ ਨੇ ਚਿੰਤਾ ਜਤਾਈ ਹੈ ਕਿ ਇਸ ਨਾਲ ਈਸਾਈ ਭਾਈਚਾਰੇ ਅਤੇ ਹੋਰ ਘੱਟ-ਗਿਣਤੀਆਂ ਲਈ ਖ਼ਤਰਾ ਹੋਰ ਵਧ ਸਕਦਾ ਹੈ।
ਕਾਨੂੰਨੀ ਸੰਗਠਨ 'ਅਲਾਇੰਸ ਡਿਫੈਂਡਿੰਗ ਫਰੀਡਮ ਇੰਟਰਨੈਸ਼ਨਲ' ਦੀ ਏਸ਼ੀਆ ਐਡਵੋਕੇਸੀ ਡਾਇਰੈਕਟਰ ਤਹਿਮੀਨਾ ਅਰੋੜਾ ਨੇ ਕਿਹਾ ਕਿ ਈਸ਼ਨਿੰਦਾ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦੀ ਥਾਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਅਜਿਹੇ ਕਾਨੂੰਨਾਂ ਕਾਰਨ ਧਰਮ ਦੇ ਅਭਿਆਸ ਤੇ ਪ੍ਰਚਾਰ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਝੂਠੇ ਦੋਸ਼ਾਂ ਦਾ ਸਹਾਰਾ ਲੈ ਕੇ ਬੇਕਸੂਰ ਲੋਕਾਂ ਤੇ ਘੱਟ-ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ 'ਚ ਈਸ਼ਨਿੰਦਾ ਮਾਮਲਿਆਂ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਸਰਕਾਰ 'ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਦਬਾਅ ਪਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਓਪਨ ਡੋਰਜ਼ ਦੀ 2026 ਵਰਲਡ ਵਾਚ ਲਿਸਟ ਵਿੱਚ ਈਸਾਈਆਂ ਲਈ ਸਭ ਤੋਂ ਮੁਸ਼ਕਲ ਦੇਸ਼ਾਂ 'ਚ ਪਾਕਿਸਤਾਨ 8ਵੇਂ ਸਥਾਨ 'ਤੇ ਕਾਬਜ਼ ਹੈ, ਜਿਸ ਕਾਰਨ ਭਾਈਚਾਰੇ 'ਚ ਇਸ ਮੰਗ ਨੂੰ ਲੈ ਕੇ ਚਿੰਤਾ ਸੁਭਾਵਕ ਹੈ।
ਭਾਰਤ ਤੇ UAE ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਬਣੀ ਸਹਿਮਤੀ
NEXT STORY