ਸਿਡਨੀ (ਸਨੀ ਚਾਂਦਪੁਰੀ): ਕਿਸਾਨੀ ਧਰਨਿਆਂ ਦਾ ਸੰਘਰਸ਼ ਜਿਵੇਂ ਜਿਵੇਂ ਤੇਜ਼ ਅਤੇ ਆਪਣੀ ਮਿਆਦ ਦੇ ਦਿਨ ਵਧ ਰਿਹਾ ਹੈ ਉੱਦਾਂ ਹੀ ਕਿਸਾਨ ਪਰਿਵਾਰਾਂ ਨਾਲ ਸੰਬੰਧਤ ਨੌਜਵਾਨ ਵੀ ਹੋਰ ਉਮੜ ਕੇ ਦਿੱਲੀ ਪਹੁੰਚ ਰਹੇ ਹਨ। ਬੰਟੀ ਰੱਕੜ ਜੋ ਕਿ ਨਵਾਂ ਸ਼ਹਿਰ ਜਿਲੇ ਦੇ ਪਿੰਡ ਰੱਕੜਾਂ ਢਾਹਾਂ ਨਾਲ ਸੰਬੰਧਤ ਕਬੱਡੀ ਖਿਡਾਰੀ ਹੈ ਵੀ ਪਿਛਲੇ ਦਿਨੀਂ ਦਿੱਲੀ ਕਿਸਾਨ ਧਰਨਿਆਂ ਉੱਤੇ ਪਹੁੰਚਿਆਂ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੀ ਕੀਤੀ ਗਈ ਭੰਨ-ਤੋੜ
ਬੰਟੀ ਆਸਟ੍ਰੇਲੀਆ ਵਿੱਚ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਪਰ ਕੋਰੋਨਾ ਕਾਲ ਵਿੱਚ ਜਦੋਂ ਉਹ ਆਪਣੇ ਪਿੰਡ ਛੁੱਟੀਆਂ ਕੱਟਣ ਗਿਆ ਤਾਂ ਉੱਥੇ ਹੀ ਰਹਿ ਗਿਆ। ਹੁਣ ਜਦੋਂ ਕਿਸਾਨੀ ਸੰਘਰਸ਼ ਸਿੱਧੇ ਤੌਰ 'ਤੇ ਭਾਰਤ ਸਰਕਾਰ ਨਾਲ ਸ਼ੁਰੂ ਹੋ ਗਿਆ ਤਾਂ ਇਸ ਨੌਜਵਾਨ ਨੇ ਵੀ ਮੰਨ ਬਣਾ ਲਿਆ ਹੈ ਕਿ ਹੁਣ ਜਦੋਂ ਤੱਕ ਕਿਸਾਨ ਵਿਰੋਧੀ ਬਿੱਲਾਂ ਦਾ ਕੋਈ ਹੱਲ ਨਹੀਂ ਨਿੱਕਲਦਾ ਉਦੋਂ ਤੱਕ ਅਸੀਂ ਆਸਟ੍ਰੇਲੀਆ ਨਹੀਂ ਮੁੜਾਂਗੇ। ਇਸ ਮੌਕੇ ਬੰਟੀ ਰੱਕੜ, ਹਰਸ਼ ਕੰਧੋਲਾ, ਸਤਵੰਤ ਨਾਗਰਾ, ਹਰਪ੍ਰੀਤ ਕੰਧੋਲਾ ਅਤੇ ਉਸ ਦੇ ਪਿੰਡ ਵਾਸੀ ਮੌਜੂਦ ਸਨ।
ਨੋਟ- ਭਾਰਤੀ ਮੂਲ ਦੇ ਨੌਜਵਾਨ ਬੰਟੀ ਰੱਕੜ ਦੇ ਦਿੱਤੇ ਸੰਦੇਸ਼ ਬਾਰੇ ਦੱਸੋ ਆਪਣੀ ਰਾਏ।
ਪਾਕਿ 'ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੀ ਕੀਤੀ ਗਈ ਭੰਨ-ਤੋੜ
NEXT STORY