ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਵੱਲੋਂ ਦਿੱਤੀ ਜੀ. ਐੱਸ. ਟੀ. ਟੈਕਸ ਰਾਹਤ ਦਾ ਫਾਇਦਾ ਹੁਣ ਹੌਲੀ-ਹੌਲੀ ਘਟਦਾ ਨਜ਼ਰ ਆ ਰਿਹਾ ਹੈ। ਸਾਲ 2025 ’ਚ ਸਤੰਬਰ ਦੌਰਾਨ ਸਰਕਾਰ ਨੇ ਜੀ. ਐੱਸ. ਟੀ. ਦਰਾਂ ’ਚ ਕਟੌਤੀ ਕੀਤੀ ਸੀ, ਜਿਸ ਦਾ ਅਸਰ ਰੋਜ਼ਾਨਾ ਦੇ ਕਈ ਸਾਮਾਨ ’ਤੇ ਪਿਆ ਅਤੇ ਐੱਫ. ਐੱਮ. ਸੀ. ਜੀ. ਕੰਪਨੀਆਂ ਦੇ ਉਤਪਾਦ ਸਸਤੇ ਹੋਏ ਸਨ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਹਾਲਾਂਕਿ ਹੁਣ ਸਥਿਤੀ ਬਦਲਦੀ ਦਿਖ ਰਹੀ ਹੈ ਕਿਉਂਕਿ ਦੇਸ਼ ਦੀਆਂ ਫਾਸਟ ਮੂਵਿੰਗ ਕੰਜ਼ਿਊਮਰ ਗੁਡਸ (ਐੱਫ. ਐੱਮ. ਸੀ. ਜੀ.) ਕੰਪਨੀਆਂ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ’ਚ ਵਾਧਾ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਕੰਪਨੀਆਂ ਕੀਮਤਾਂ ’ਚ ਕਰੀਬ 5 ਫੀਸਦੀ ਤੱਕ ਵਾਧਾ ਕਰਨ ਜਾ ਰਹੀਆਂ ਹਨ, ਜਿਸ ਨਾਲ ਗਾਹਕਾਂ ’ਤੇ ਮਹਿੰਗਾਈ ਦੀ ਮਾਰ ਪੈ ਸਕਦੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਕੰਪਨੀਆਂ ਨੇ ਕਿਉਂ ਲਿਆ ਕੀਮਤਾਂ ਵਧਾਉਣ ਦਾ ਫੈਸਲਾ?
ਕੰਪਨੀਆਂ ਨੇ ਜੀ. ਐੱਸ. ਟੀ. ਦਰਾਂ ’ਚ ਕਟੌਤੀ ਦੇ ਫੈਸਲੇ ਤੋਂ ਬਾਅਦ ਕੁਝ ਸਮੇਂ ਤੱਕ ਕੀਮਤਾਂ ਨੂੰ ਸਥਿਰ ਰੱਖਿਆ ਸੀ। ਹਾਲਾਂਕਿ ਹੁਣ ਹਾਲਾਤ ਬਦਲਦੇ ਹੋਏ ਦਿਖ ਰਹੇ ਹਨ। ਕੱਚੇ ਮਾਲ ਦੀ ਵਧਦੀ ਲਾਗਤ ਅਤੇ ਰੁਪਏ ਦੀ ਕਮਜ਼ੋਰੀ ਨੇ ਕੰਪਨੀਆਂ ਦੇ ਮੁਨਾਫੇ ’ਤੇ ਦਬਾਅ ਵਧਾਉਣ ਦਾ ਕੰਮ ਕੀਤਾ ਹੈ, ਜਿਸ ਦੌਰਾਨ ਕੰਪਨੀਆਂ ਕੀਮਤਾਂ ਵਧਾਉਣ ਦਾ ਫੈਸਲਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਡਿਸਟ੍ਰੀਬਿਊਟਰਾਂ ਦਾ ਕਹਿਣਾ ਹੈ ਕਿ ਇਸ ਤਿਮਾਹੀ ਤੋਂ ਡਿਟਰਜੈਂਟ, ਹੇਅਰ ਆਇਲ, ਚਾਕਲੇਟ ਅਤੇ ਨੂਡਲਜ਼ ਵਰਗੇ ਰੋਜ਼ਾਨਾ ਦੇ ਕਈ ਉਤਪਾਦ ਨਵੀਆਂ ਅਤੇ ਉੱਚੀਆਂ ਕੀਮਤਾਂ ਨਾਲ ਬਾਜ਼ਾਰ ’ਚ ਪਹੁੰਚਣ ਲੱਗੇ ਹਨ, ਜਿਸ ਨਾਲ ਖਪਤਕਾਰਾਂ ’ਤੇ ਵਾਧੂ ਬੋਝ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਕੀਮਤਾਂ ’ਚ ਹੋਵੇਗਾ ਵਾਧਾ
ਇਕ ਮੀਡੀਆ ਚੈਨਲ ਦੀ ਰਿਪੋਰਟ ਅਨੁਸਾਰ ਐੱਫ. ਐੱਮ. ਸੀ. ਜੀ. ਕੰਪਨੀਆਂ ਲਾਗਤ ਦੇ ਦਬਾਅ ਦੇ ਵਿਚਾਲੇ ਕੀਮਤਾਂ ’ਚ ਵਾਧੇ ਦਾ ਕਦਮ ਉਠਾ ਰਹੀਆਂ ਹਨ। ਡਾਬਰ ਇੰਡੀਆ ਦੇ ਸੀ. ਈ. ਓ. ਮੋਹਿਤ ਮਲਹੋਤਰਾ ਨੇ ਜਾਣਕਾਰੀ ਦਿੱਤੀ ਕਿ ਕੰਪਨੀ ਮੌਜੂਦਾ ਚੌਥੀ ਤਿਮਾਹੀ ’ਚ ਕਰੀਬ 2 ਫੀਸਦੀ ਤੱਕ ਕੀਮਤਾਂ ਵਧਾ ਰਹੀ ਹੈ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਡਾਬਰ ਜੂਸ, ਹੇਅਰ ਆਇਲ ਸਮੇਤ ਕਈ ਹੋਰ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਮੁਨਾਫਾਖੋਰੀ ਵਿਰੋਧੀ ਨਿਯਮਾਂ ਕਾਰਨ ਪਹਿਲਾਂ ਕੀਮਤਾਂ ਵਧਾਉਣ ਦਾ ਫੈਸਲਾ ਟਾਲਣਾ ਪਿਆ ਸੀ ਪਰ ਮੌਜੂਦਾ ਹਾਲਾਤ ’ਚ ਇਹ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਹੈ।
ਹੋਮ ਅਤੇ ਪਰਸਨਲ ਕੇਅਰ ਦਾ ਸਾਮਾਨ ਵੀ ਹੋਵੇਗਾ ਮਹਿੰਗਾ
ਰੋਜ਼ਾਨਾ ਵਰਤੋਂ ਹੋਣ ਵਾਲੇ ਸਾਬਣ, ਸ਼ੈਂਪੂ ਅਤੇ ਡਿਟਰਜੈਂਟ ਵਰਗੇ ਹੋਮ ਅਤੇ ਪਰਸਨਲ ਕੇਅਰ ਉਤਪਾਦ ਵੀ ਹੁਣ ਮਹਿੰਗੇ ਹੋਣ ਵਾਲੇ ਹਨ। ਇਨ੍ਹਾਂ ਸਾਮਾਨ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਕੱਚੇ ਤੇਲ ਤੋਂ ਬਣਨ ਵਾਲੇ ਮਾਲ ’ਤੇ ਕਾਫੀ ਹੱਦ ਤੱਕ ਨਿਰਭਰ ਰਹਿੰਦੀਆਂ ਹਨ, ਇਸ ਲਈ ਲਾਗਤ ਵਧਣ ਦਾ ਸਿੱਧਾ ਅਸਰ ਕੀਮਤਾਂ ’ਤੇ ਪੈ ਰਿਹਾ ਹੈ।
ਹਿੰਦੁਸਤਾਨ ਯੂਨੀਲਿਵਰ ਦੇ ਸੀ. ਐੱਫ. ਓ. ਨਿਰੰਜਨ ਗੁਪਤਾ ਨੇ ਹਾਲ ਹੀ ’ਚ ਸੰਕੇਤ ਦਿੱਤਾ ਕਿ ਹੋਮ ਕੇਅਰ ਪ੍ਰੋਡਕਟਸ ਦੀਆਂ ਕੀਮਤਾਂ ’ਚ ਜਲਦ ਵਾਧਾ ਦੇਖਣ ਨੂੰ ਮਿਲੇਗਾ। ਕੁਝ ਉਤਪਾਦ ਨਵੀਂ ਕੀਮਤ ਵਾਲੇ ਪੈਕ ਦੇ ਨਾਲ ਬਾਜ਼ਾਰ ’ਚ ਆ ਚੁੱਕੇ ਹਨ, ਜਦੋਂਕਿ ਬਾਕੀ ਸਾਮਾਨ ਦੀਆਂ ਕੀਮਤਾਂ ’ਚ ਵੀ ਜਲਦ ਬਦਲਾਅ ਕੀਤਾ ਜਾਵੇਗਾ। ਹਿੰਦੁਸਤਾਨ ਯੂਨੀਲਿਵਰ ਸਰਫ ਐਕਸਲ, ਰਿਨ ਅਤੇ ਕਈ ਮਸ਼ਹੂਰ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਬਣਾਉਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰਿਕਾਰਡ ਹਾਈ ਤੋਂ 46% ਟੁੱਟੀ ਚਾਂਦੀ, ਕੀ ਮਾਰਚ 'ਚ ਬਦਲੇਗੀ ਕੀਮਤ? ਜਾਣੋ ਮਾਹਰਾਂ ਦੀ ਰਾਏ
NEXT STORY