ਮੈਲਬੌਰਨ (ਮਨਦੀਪ ਸਿੰਘ ਸੈਣੀ): 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਐਤਵਾਰ 4 ਅਪ੍ਰੈਲ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇੱਕ ਘੰਟਾ ਪਿੱਛੇ ਹੋ ਜਾਣਗੀਆਂ।ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਸਾਊਥ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਹੀ ਲਾਗੂ ਹੋਵੇਗੀ ਜਦਕਿ ਕੁਈਂਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀ ਹੋਵੇਗਾ।
'ਡੇਅ ਲਾਈਟ ਸੇਵਿੰਗ' ਅਧੀਨ ਇਹ ਤਬਦੀਲੀ ਸਾਲ ਵਿੱਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। 4 ਅਪ੍ਰੈਲ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ ਤਿੰਨ ਵਜੇਂ ਤੋਂ ਇੱਕ ਘੰਟਾ ਪਿੱਛੇ ਹੋ ਜਾਣਗੀਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ 'ਤੇ ਮੁੜ 3 ਅਕਤੂਬਰ 2021 ਨੂੰ ਇੱਕ ਘੰਟਾ ਅੱਗੇ ਹੋ ਜਾਣਗੀਆਂ।ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਿਤ ਰੂਪ ਵਿੱਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿੱਚ ਲਾਹੇਵੰਦ ਸਿੱਧ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਹੜ੍ਹ ਦੇ ਨਾਲ ਮੱਕੜੀਆਂ ਦਾ ਕਹਿਰ, ਦਹਿਸ਼ਤ 'ਚ ਲੋਕ (ਵੀਡੀਓ)
ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਚਾਰ ਘੰਟੇ ਦਾ ਫਰਕ ਹੋਵੇਗਾ।ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿੱਚ ਇਸ ਸਮੇਂ ਸਰਦ ਰੁੱਤ ਦਾ ਆਗਾਜ਼ ਹੋ ਰਿਹਾ ਹੈ।
ਨੋਟ- ਆਸਟ੍ਰੇਲੀਆ 'ਚ 4 ਅਪ੍ਰੈਲ ਤੋਂ ਹੋਵੇਗੀ ਸਮਾਂ ਤਬਦੀਲੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਨੈਸ਼ਨਲ ਗਾਰਡ ਮੈਂਬਰ ਨੇ ਤਾਇਨਾਤੀ ਦੌਰਾਨ 100 ਸੈਨੇਟਰਾਂ ਨਾਲ ਲਈ ਸੈਲਫੀ
NEXT STORY