ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਪੂਰਬ ਵਿਚ ਸੋਮਵਾਰ ਸਵੇਰੇ ਇਕ ਹਾਦਸਾ ਵਾਪਰਿਆ। ਅਸਲ ਵਿਚ 16 ਸਾਲਾ ਲੜਕੀ ਦਾ ਕਾਰ 'ਤੇ ਕੰਟਰੋਲ ਨਾ ਰਿਹਾ ਅਤੇ ਇਹ ਬੇਕਾਬੂ ਹੋ ਕੇ ਇਕ ਘਰ ਵਿਚ ਦਾਖਲ ਹੋ ਗਈ। ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਮਾਊਨਟੇਨ ਹਾਈਵੇਅ, ਬੇਸਿਨ ਵਿਖੇ ਬੁਲਾਇਆ ਗਿਆ। ਕਾਰ ਇਕ ਕੰਢੇ ਤੋਂ 30 ਮੀਟਰ ਦੀ ਦੂਰੀ ਤੈਅ ਕਰਨ ਦੇ ਬਾਅਦ ਬੈੱਡਰੂਮ ਵਿਚ ਜਾ ਕੇ ਰੁਕੀ, ਜਿੱਥੇ ਪਤੀ-ਪਤਨੀ ਸੁੱਤੇ ਪਏ ਸਨ।
ਜਾਣਕਾਰੀ ਮੁਤਾਬਕ 48 ਸਾਲਾ ਵਿਅਕਤੀ ਬਚਣ ਵਿਚ ਸਫਲ ਰਿਹਾ ਜਦਕਿ 48 ਸਾਲਾ ਔਰਤ ਅਤੇ ਲੜਕੀ ਘਰ ਦੇ ਅੰਦਰ ਫਸ ਗਏ। ਥੋੜ੍ਹੀ ਦੇਰ ਬਾਅਦ ਉਹ ਵੀ ਜਲਦੀ ਬਾਹਰ ਆ ਗਈਆਂ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਸਨ। ਵਿਕਟੋਰੀਆ ਪੁਲਸ ਦੇ ਸਾਰਜੈਂਟ ਕ੍ਰਿਸਟੀਨ ਰੋਬਿਨਸਨ ਨੇ ਕਿਹਾ,''ਚੰਗੀ ਕਿਸਮਤ ਨਾਲ ਇਸ ਹਾਦਸੇ ਵਿਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੀ ਮੌਤ ਹੋਈ।'' ਹਾਦਸੇ ਵਿਚ ਜੋੜੇ ਦੇ ਪਾਲਤੂ ਕੁੱਤੇ ਅਤੇ ਸੱਪ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਏ ਹਨ। ਲੜਕੀ 'ਤੇ ਦੋਸ਼ ਲਗਾਏ ਜਾਣੇ ਬਾਕੀ ਹਨ।
ਫਰਾਂਸ : ਮਹਿੰਗਾਈ ਮਾਮਲੇ 'ਚ ਘਿਰੇ ਰਾਸ਼ਟਰਪਤੀ ਤੋੜਨਗੇ ਚੁੱਪੀ
NEXT STORY