ਤਰਨਤਾਰਨ (ਰਮਨ ਚਾਵਲਾ) - ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਵਿਚ ਕੋਈ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਨੂੰ ਤਰਨਤਾਰਨ ਪੁਲਸ ਨੇ ਨਾਕਾਮ ਕਰ ਦਿੱਤਾ ਹੈ। ਪੁਲਸ ਨੇ ਭਾਰੀ ਮਾਤਰਾ ਵਿਚ ਅਸਲਾ, ਗੋਲੀ-ਸਿੱਕਾ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਦਿਆਂ ਕਰੀਬ ਅੱਧੀ ਦਰਜਨ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ। ਸੂਤਰਾਂ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਵਿਖੇ ਬੀਤੀ ਦੇਰ ਰਾਤ ਕਰੀਬ 1 ਵਜੇ ਪੁਲਸ ਨੇ ਵੱਡੀ ਪੱਧਰ ’ਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : ਡਿਲੀਵਰੀ ਬੁਆਏ ਬਣੇ ਰਾਘਵ ਚੱਢਾ, ਸਾਂਝੀ ਕੀਤੀ ਵੀਡੀਓ
ਇਸ ਦੌਰਾਨ ਪੁਲਸ ਨੇ ਨਵੀਂ ਤਕਨੀਕ ਦੇ 6 ਵਿਦੇਸ਼ੀ ਪਿਸਤੌਲ, ਅਸਾਲਟ ਰਾਈਫਲ ਦੇ ਮੈਗਜ਼ੀਨ, ਭਾਰੀ ਮਾਤਰਾ ਵਿਚ ਹੈਰੋਇਨ ਅਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੁਲਜ਼ਮਾਂ ਪਾਸੋਂ ਰਾਕੇਟ ਲਾਂਚਰ ਵਰਗਾ ਖ਼ਤਰਨਾਕ ਹਥਿਆਰ ਵੀ ਮਿਲਿਆ ਹੈ, ਜਿਸ ਦੀ ਵਰਤੋਂ ਕਿਸੇ ਵੱਡੇ ਹਮਲੇ ਲਈ ਕੀਤੀ ਜਾਣੀ ਸੀ। ਡੀ. ਐੱਸ. ਪੀ. (ਡਿਟੈਕਟਿਵ) ਜਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਰੋਜ਼ਾਨਾ ਕਾਰਵਾਈਆਂ ਕਰਦੀ ਰਹਿੰਦੀ ਹੈ ਪਰ ਇੰਨੀ ਵੱਡੀ ਬਰਾਮਦਗੀ ਬਾਰੇ ਅਧਿਕਾਰਤ ਜਾਣਕਾਰੀ ਪ੍ਰੈੱਸ ਕਾਨਫਰੰਸ ਰਾਹੀਂ ਹੀ ਦਿੱਤੀ ਜਾਵੇਗੀ। ਉਮੀਦ ਹੈ ਕਿ ਮੰਗਲਵਾਰ ਨੂੰ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਇਸ ਮਾਮਲੇ ’ਤੇ ਵੱਡਾ ਖ਼ੁਲਾਸਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮਕਰ ਸੰਕ੍ਰਾਂਤੀ 'ਤੇ 'ਲਾਡਲੀਆਂ ਭੈਣਾਂ' ਨੂੰ ਵੱਡਾ ਤੋਹਫ਼ਾ, ਖਾਤੇ 'ਚ ਆਉਣਗੇ 3000 ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਿਰੋਜ਼ਪੁਰ ਪੁਲਸ ਦੀ ਵੱਡੀ ਸਫਲਤਾ: 2 ਸ਼ਾਤਰ ਲੁਟੇਰੇ ਚੜ੍ਹੇ ਅੜਿੱਕੇ, ਬਰਾਮਦ ਕੀਤੇ 20 ਮੋਬਾਈਲ ਫੋਨ
NEXT STORY