ਸਿਡਨੀ— ਉੱਤਰੀ ਪੱਛਮੀ ਆਸਟ੍ਰੇਲੀਆ ਦੇ ਤਟ 'ਤੇ ਐਤਵਾਰ ਨੂੰ 6.6 ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਇੱਥੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਅਮਰੀਕੀ ਸਰਵੇਖਣ ਮੁਤਾਬਕ ਪੱਛਮੀ ਆਸਟ੍ਰੇਲੀਆ ਦੇ ਬਰੂਮੀ ਬੀਚ ਰਿਜ਼ਾਰਟ ਤੋਂ 203 ਕਿਲੋਮੀਟਰ ਪੱਛਮ 'ਚ ਭੂਚਾਲ ਆਇਆ।
ਆਸਟ੍ਰੇਲੀਆ ਦੇ ਅਧਿਕਾਰੀਆਂ ਮੁਤਾਬਕ ਬਰੂਮੀ ਅਤੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬਰਾਮਦ ਬੰਦਰਗਾਹ ਪੋਰਟ ਹੇਡਲੈਂਡ 'ਚ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.5 ਮਾਪੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। ਸਥਾਨਕ ਸਮੇਂ ਮੁਤਾਬਕ ਐਤਵਾਰ ਦੀ ਦੁਪਹਿਰ ਸਮੇਂ 3.39 ਵਜੇ ਭੂਚਾਲ ਦੇ ਝਟਕੇ ਲੱਗੇ।
ਭੂਚਾਲ ਕਾਰਨ ਜਿਨ੍ਹਾਂ ਸ਼ੋਅ ਰੂਮਜ਼ ਨੂੰ ਨੁਕਸਾਨ ਪੁੱਜਾ, ਉਹ ਲੋਕ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕੱਚ ਦੀਆਂ ਬੋਤਲਾਂ ਤੇ ਕੱਚ ਦਾ ਸਮਾਨ ਹੇਠਾਂ ਡਿੱਗ ਕੇ ਟੁੱਟ ਗਿਆ ਹੈ।
ਪੀ. ਐੱਮ. ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਵਾਰਾਣਸੀ 'ਚ ਕਰਨਗੇ ਮੁਲਾਕਾਤ
NEXT STORY