ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਦੁਨੀਆ ਦੀ ਸਭ ਤੋਂ ਲੰਬੀ ਉਡਾਣ ਸੇਵਾ ਦੀ ਯੋਜਨਾ ਹੁਣ ਹਕੀਕਤ ਬਣਨ ਲਈ ਤਿਆਰ ਹੈ। ਸਿਡਨੀ ਤੋਂ ਲੰਡਨ ਵਿਚਕਾਰ ਸ਼ੁਰੂ ਹੋਣ ਵਾਲੀ ਇਸ ਉਡਾਣ ਸੇਵਾ ਵਿਚ ਜਿਮ ਅਤੇ ਬੈੱਡ ਵੀ ਹੋਵੇਗਾ। ਜਹਾਜ਼ ਸਿਡਨੀ ਤੋਂ ਲੰਡਨ ਦੀ 17015 ਕਿਲੋਮੀਟਰ ਦੀ ਦੂਰੀ ਨੂੰ 20 ਘੰਟਿਆਂ ਵਿਚ ਤੈਅ ਕਰੇਗਾ। ਆਸਟ੍ਰੇਲੀਆ ਦੇ ਕੰਤਾਸ ਏਅਰਵੇਜ਼ ਪ੍ਰਬੰਧਨ ਦੀ ਸਾਲ 2022 ਵਿਚ ਇਸ ਜਹਾਜ਼ ਸੇਵਾ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਵਰਤਮਾਨ ਵਿਚ ਲੰਬੀ ਸਿੱਧੀ ਉਡਾਣ ਸੇਵਾ ਆਕਲੈਂਡ ਤੋਂ ਦੋਹਾ ਵਿਚਕਾਰ 18 ਘੰਟੇ 5 ਮਿੰਟ ਦੀ ਹੈ। ਦੁਨੀਆ ਦੀਆਂ ਸੀਨੀਅਰ ਹਵਾਈ ਜਹਾਜ਼ ਨਿਰਮਾਤਾ ਕੰਪਨੀਆਂ ਨੇ ਇਸ ਉਡਾਣ ਲਈ ਆਸਟ੍ਰੇਲੀਆ ਦੇ ਕੰਤਾਸ ਏਅਰਵੇਜ਼ ਪ੍ਰਬੰਧਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਕੰਤਾਸ ਏਅਰਵੇਜ਼ ਸਿਡਨੀ ਤੋਂ ਨਿਊਯਾਰਕ ਦੀ ਵੀ ਸਿੱਧੀ ਉਡਾਣ ਸੇਵਾ ਦੀ ਤਿਆਰੀ ਕਰ ਰਿਹਾ ਹੈ।
ਕੰਤਾਸ ਏਅਰਵੇਜ਼ ਦੇ ਸੀ.ਈ.ਓ. ਐਲਨ ਜੌਇਸ ਨੇ ਇਕ ਸਾਲ ਪਹਿਲਾਂ ਹਵਾਈ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਿਡਨੀ ਤੋਂ ਲੰਡਨ ਜਾਂ ਨਿਊਯਾਰਕ ਤੱਕ ਸਿੱਧੀ ਉਡਾਣ ਭਰਨ ਵਿਚ ਸਮਰੱਥ ਜਹਾਜ਼ ਬਣਾਉਣ ਲਈ ਬੋਇੰਗ ਅਤੇ ਏਅਰਬੇਸ ਨੂੰ ਚੁਣੌਤੀ ਦਿੱਤੀ ਸੀ। ਐਲਨ ਨੇ ਦੱਸਿਆ ਕਿ ਬੋਇੰਗ ਅਤੇ ਏਅਰਬੇਸ ਨੇ ਇਸ ਸੇਵਾ ਲਈ ਜਹਾਜ਼ ਤਿਆਰ ਕਰ ਲਿਆ ਹੈ।
ਹੋਣਗੀਆਂ ਇਹ ਖਾਸੀਅਤਾਂ
ਇਸ ਨਵੇਂ ਜਹਾਜ਼ ਵਿਚ 300 ਯਾਤਰੀ ਸਫਰ ਕਰ ਸਕਣਗੇ। ਲੰਬੀ ਦੂਰੀ ਲਈ ਇਸ ਨਵੇਂ ਜਹਾਜ਼ ਦਾ ਕੈਬਿਨ ਵੀ ਵੱਖਰਾ ਹੋਵੇਗਾ। ਇਸ ਜਹਾਜ਼ ਵਿਚ ਯਾਤਰੀਆਂ ਲਈ ਜਿਮ ਦੀ ਸਹੂਲਤ ਹੋਵੇਗੀ। ਇਸ ਦੇ ਇਲਾਵਾ ਆਰਾਮ ਕਰਨ ਲਈ ਬੈੱਡ ਵੀ ਹੋਵੇਗਾ। ਜਹਾਜ਼ ਵਿਚ ਬਾਰ ਅਤੇ ਬੱਚਿਆਂ ਦਾ ਕ੍ਰੈਚ ਵੀ ਹੋਵੇਗਾ।
ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ 'ਤੇ ਚੁੱਕਿਆ ਸਵਾਲ
NEXT STORY