ਵਾਸ਼ਿੰਗਟਨ (ਰਾਜ ਗੋਗਨਾ)- ਪਰਦੇਸ ਦੀ ਧਰਤੀ ‘ਤੇ ਪੰਜਾਬ ਦਾ ਮਾਣ ਵਧਾਉਣ ਵਾਲੇ, ਸੇਵਾ ਦੇ ਪੁੰਜ ਯੂ.ਐੱਸ.ਏ. ਨਿਵਾਸੀ ਅਤੇ ਅਮਰੀਕਾ 'ਚ ਉੱਘੇ ਉਦਯੋਗਪਤੀ ਜੋ ਅੱਜਕਲ ਪੰਜਾਬ ਆਏ ਹੋਏ ਹਨ। ਸ. ਬਹਾਦਰ ਸਿੰਘ ਨੇ ਬਲੱਡ ਬੈਂਕ, ਬੀਤੇਂ ਦਿਨ ਫਗਵਾੜਾ ਦਾ ਦੌਰਾ ਕੀਤਾ ਅਤੇ ਬਲੱਡ ਬੈਂਕ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਪ੍ਰਤੀ ਸੰਤੁਸ਼ਟਤਾ ਪ੍ਰਗਟਾਈ। ਸ: ਬਹਾਦਰ ਸਿੰਘ ‘ਵਨ ਬੀਟ ਮੈਡੀਕਲ ਗਰੁੱਪ ਅਮਰੀਕਾ’ ਦੇ ਸੰਸਥਾਪਕ ਹਨ ਅਤੇ ਉਹ ਭਾਰਤ ਖ਼ਾਸ ਕਰਕੇ ਯੂ.ਪੀ. ਅਤੇ ਪੰਜਾਬ ਵਿੱਚ ਮੁਫ਼ਤ ਸਿਹਤ ਸੇਵਾਵਾਂ ਦਾ ਜਨਤਾ ਨੂੰ ਯੋਗਦਾਨ ਦੇ ਰਹੇ ਹਨ।

ਉਹਨਾਂ ਦੀ ਸੰਸਥਾ ਵੱਲੋਂ ਭੀਰਾ ਖੇੜੀ (ਯੂ.ਪੀ.) ਵਿਖੇ ਮੈਡੀਕਲ ਕਾਲਜ, ਚੈਰੀਟੇਬਲ ਹਸਪਤਾਲ, ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ ਹੈ। ਚੈਰੀਟੇਬਲ ਹਸਪਤਾਲ ਵਿੱਚ ਹਰ ਇੱਕ ਦਾ ਮੁਫ਼ਤ ਇਲਾਜ, ਭੋਜਨ, ਸਰਜਰੀ ਆਦਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਭੀਰਾ ਖੇੜੀ, ਯੂ ਪੀ ‘ਚ ਚੈਰੀਟੇਬਲ ਹਸਪਤਾਲ, ਅੱਖਾਂ ਦ ਹਸਪਤਾਲ, ਬਲੱਡ ਬੈਂਕ ਦੇ ਨਾਲ-ਨਾਲ ਚਮਕੌਰ ਸਾਹਿਬ (ਪੰਜਾਬ) ‘ਚ ਅੱਖਾਂ ਦਾ ਹਸਪਤਾਲ 'ਚ ਫ੍ਰੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।ਬਲੱਡ ਬੈਂਕ ‘ਚ ਪੁੱਜੇ ਸ. ਬਹਾਦਰ ਸਿੰਘ ਨੂੰ ਦੁਸ਼ਾਲਾ, ਯਾਦਗਾਰੀ ਚਿੰਨ੍ਹ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲੋਂ ਭੇਂਟ ਕੀਤਾ ਗਿਆ। ਉਹਨਾਂ ਨੇ ਬਲੱਡ ਬੈਂਕ ਨੂੰ ਮਾਇਕ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਸਮੇਂ ਬਲੱਡ ਬੈਂਕ ਸਟਾਫ਼ ਅਤੇ ਸੁਖਵਿੰਦਰ ਸਿੰਘ ਵੀ ਨਾਲ ਹਾਜ਼ਰ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Middle East 'ਚ ਜੰਗ! ਈਰਾਨ 'ਚ ਮੌਜੂਦ 10,000 ਤੋਂ ਵਧੇਰੇ ਭਾਰਤੀ, ਕੀਤੀ ਮਦਦ ਦੀ ਅਪੀਲ
NEXT STORY