ਫਿਰੋਜ਼ਪੁਰ (ਸੰਨੀ ਚੋਪੜਾ, ਸੋਨੂੰ ਚੋਪੜਾ) : ਫਿਰੋਜ਼ਪੁਰ 'ਚ ਸਿਹਤ ਵਿਭਾਗ ਦੀ ਛਾਪੇਮਾਰੀ ਦੌਰਾਨ ਇੱਕ ਨਿੱਜੀ ਕਾਲੋਨੀ ਦੀ ਆੜ 'ਚ ਚੱਲ ਰਹੀ ਕਥਿਤ ਨੂਡਲਜ਼ ਫੈਕਟਰੀ ਤੋਂ ਹੈਰਾਨ ਕਰਨ ਵਾਲੀਆਂ ਲਾਪਰਵਾਹੀਆਂ ਸਾਹਮਣੇ ਆਈਆਂ ਹਨ। ਫੂਡ ਸੇਫਟੀ ਵਿਭਾਗ ਨੇ ਮੌਕੇ 'ਤੇ ਕਾਰਵਾਈ ਕਰਦਿਆਂ ਫੈਕਟਰੀ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਇੱਕ ਨਿੱਜੀ ਕਾਲੋਨੀ 'ਚ ਚੱਲ ਰਹੀ ਕਥਿਤ ਨੂਡਲਜ਼ ਫੈਕਟਰੀ 'ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਜਾਂਚ ਦੌਰਾਨ ਪਤਾ ਲੱਗਾ ਕਿ ਫੈਕਟਰੀ ਬਿਨਾਂ ਫੂਡ ਸੇਫਟੀ ਲਾਇਸੈਂਸ ਦੇ ਚਲਾਈ ਜਾ ਰਹੀ ਸੀ। ਮੌਕੇ 'ਤੇ ਸਫ਼ਾਈ ਦੇ ਬਹੁਤ ਹੀ ਮਾੜੇ ਹਾਲਾਤ ਮਿਲੇ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਠੱਪ ਰਹੇਗਾ ਕੰਮ! ਰਜਿਸਟਰੀ ਕਰਾਉਣ ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਹੋ ਜਾਣ ALERT
ਹਰ ਪਾਸੇ ਮੱਖੀਆਂ ਅਤੇ ਮੱਛਰ ਭਿਣਭਿਣਾ ਰਹੇ ਸਨ। ਨੂਡਲਜ਼ ਬਣਾਉਣ ਦਾ ਕੰਮ ਪਖਾਨੇ ਦੇ ਬਿਲਕੁਲ ਨੇੜੇ ਕੀਤਾ ਜਾ ਰਿਹਾ ਸੀ ਅਤੇ ਗੰਦਗੀ ਵਿਚਕਾਰ ਖਾਦ ਪਦਾਰਥ ਤਿਆਰ ਕੀਤੇ ਜਾ ਰਹੇ ਸਨ। ਜਾਂਚ ਦੌਰਾਨ ਕੁੱਝ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਵੀ ਮਿਲੀਆਂ। ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਫੈਕਟਰੀ ਕੋਲ ਨਾ ਕੋਈ ਵੈਧ ਲਾਇਸੈਂਸ ਸੀ ਅਤੇ ਨਾ ਹੀ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਮਾਮਲਾ : ਕਬਰ ਪੁੱਟ ਕੇ ਕੱਢੀ ਕੰਕਾਲ ਦੀ ਖੋਪੜੀ! ਅੱਧੀ ਰਾਤੀਂ ਪੈ ਗਿਆ ਰੌਲਾ ਤੇ ਫਿਰ...
ਵਿਭਾਗ ਵੱਲੋਂ ਫੈਕਟਰੀ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਫਿਲਹਾਲ ਸਿਹਤ ਵਿਭਾਗ ਇਸ ਮਾਮਲੇ ਦੀ ਜਾਂਚ 'ਚ ਜੁੱਟਿਆ ਹੋਇਆ ਹੈ। ਸਵਾਲ ਇਹ ਹੈ ਕਿ ਆਖ਼ਰਕਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇਹ ਫੈਕਟਰੀ ਇੰਨਾ ਸਮਾਂ ਬਿਨਾਂ ਲਾਇਸੈਂਸ ਕਿਵੇਂ ਚੱਲਦੀ ਰਹੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਖ਼ੁਲਾਸੇ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਬਾਣੀ ਦੇ ਟੈਲੀਕਾਸਟ 'ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ
NEXT STORY