ਇੰਟਰਨੈਸ਼ਨਲ ਡੈਸਕ- ਪੈਰਿਸ ਦੇ ਮਸ਼ਹੂਰ 'ਐਫਿਲ ਟਾਵਰ' ਦੇ ਕਰਮਚਾਰੀਆਂ ਵੱਲੋਂ ਅਚਾਨਕ ਕੀਤੀ ਹੜਤਾਲ ਤੋਂ ਬਾਅਦ ਸੋਮਵਾਰ ਨੂੰ ਟਾਵਰ ਨੂੰ ਆਮ ਸੈਲਾਨੀਆਂ ਲਈ ਬੰਦ ਕਰਨਾ ਪਿਆ। ਇਹ ਵਿਵਾਦ ਸ਼ਨੀਵਾਰ ਨੂੰ ਇੱਕ ਹਿੰਦੂ ਧਾਰਮਿਕ ਵਫ਼ਦ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀ ਵਾਲੀਆਂ ਥਾਵਾਂ ਤੋਂ ਹਟਾ ਕੇ ਪਾਸੇ ਕਰਨ ਦੇ ਦੋਸ਼ਾਂ ਤੋਂ ਬਾਅਦ ਸ਼ੁਰੂ ਹੋਇਆ, ਜਿਸ ਦੀ ਫਰੈਂਚ ਆਗੂਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਭਾਰੀ ਆਲੋਚਨਾ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ 'ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ' (BAPS) ਨਾਲ ਜੁੜੇ ਲਗਭਗ 100 ਲੋਕਾਂ ਦੇ ਵਫ਼ਦ ਨੇ ਐਫ਼ਿਲ ਟਾਵਰ ਦਾ ਦੌਰਾ ਕੀਤਾ ਸੀ। ਯੂਨੀਅਨ ਪ੍ਰਤੀਨਿਧ ਡਿਆਨੇ ਦਾਵੋਇਨ ਅਨੁਸਾਰ, ਵਫ਼ਦ ਦੇ ਲੰਘਣ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਹਟਾ ਕੇ ਪੁਰਸ਼ ਕਰਮਚਾਰੀ ਤਾਇਨਾਤ ਕੀਤੇ ਗਏ, ਤਾਂ ਜੋ ਮਹਿਲਾਵਾਂ ਨੂੰ ਦੇਖਿਆ ਨਾ ਜਾ ਸਕੇ।
ਇਹ ਵੀ ਪੜ੍ਹੋ- ਕੈਨੇਡਾ 'ਚ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਐਫ਼ਿਲ ਟਾਵਰ ਦੀ ਸੰਚਾਲਕ ਕੰਪਨੀ SETE ਨੇ ਮੰਨਿਆ ਕਿ ਵਫ਼ਦ ਵੱਲੋਂ ਮਹਿਲਾਵਾਂ ਨਾਲ ਘੱਟ ਤੋਂ ਘੱਟ ਸੰਪਰਕ ਰੱਖਣ ਦੀ ਬੇਨਤੀ ਕੀਤੀ ਗਈ ਸੀ। ਕੰਪਨੀ ਨੇ ਸਵੀਕਾਰ ਕੀਤਾ ਕਿ ਅਜਿਹੀਆਂ ਸ਼ਰਤਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਇਸ ਮਾਮਲੇ 'ਚ ਪੈਰਿਸ ਦੇ ਮੇਅਰ ਇਮੈਨੁਅਲ ਗ੍ਰੈਗਰੀ ਨੇ ਇਸ ਘਟਨਾ ਨੂੰ ਅਸਵੀਕਾਰਯੋਗ ਦੱਸਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਿੰਗ ਅਧਾਰਤ ਵਿਤਕਰਾ ਫਰਾਂਸ ਅਤੇ ਐਫ਼ਿਲ ਟਾਵਰ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਉੱਥੇ ਹੀ ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਨੇ ਵੀ ਸਖ਼ਤ ਸ਼ਬਦਾਂ 'ਚ ਕਿਹਾ ਕਿ ਵਿਦੇਸ਼ੀ ਮਹਿਮਾਨਾਂ ਦੀਆਂ ਸ਼ਰਤਾਂ ਲਈ ਫਰਾਂਸ 'ਚ ਮਹਿਲਾਵਾਂ ਨੂੰ ਪਾਸੇ ਹੋਣ ਲਈ ਨਹੀਂ ਕਿਹਾ ਜਾ ਸਕਦਾ।
ਹਾਲਾਂਕਿ ਇਸ ਘਟਨਾ ਮਗਰੋਂ ਪੈਰਿਸ ਸਥਿਤ BAPS ਹਿੰਦੂ ਮੰਦਿਰ ਨੇ 'X' 'ਤੇ ਬਿਆਨ ਜਾਰੀ ਕਰ ਕੇ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਆਮ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖ ਕੇ ਪ੍ਰਬੰਧਕਾਂ ਦੀ ਸਹਿਮਤੀ ਨਾਲ ਤੈਅ ਕੀਤਾ ਗਿਆ ਸੀ। ਸੰਸਥਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਜੇਕਰ ਅਜਿਹਾ ਹੋਇਆ ਹੈ ਤਾਂ ਉਹ ਦਿਲੋਂ ਮੁਆਫ਼ੀ ਮੰਗਦੇ ਹਨ।
ਇਹ ਵੀ ਪੜ੍ਹੋ- ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ Visa Entry ਕੀਤੀ Free
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY