ਇੰਟਰਨੈਸ਼ਨਲ ਡੈਸਕ: ਕੈਨੇਡਾ ਦੀ ਮੌਜੂਦਾ ਰਾਜਨੀਤੀ ਵਿਚ ਖਾਲਿਸਤਾਨੀ ਵਿਚਾਰਧਾਰਾ ਦੇ ਸਮਰਥਕ ਮੌਜੂਦ ਹਨ। ਹਾਲ ਹੀ ਵਿਚ ਚੋਣ ਮੁਹਿੰਮ ਦੌਰਾਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੁਆਰਾ ਇੱਕ ਸਪੱਸ਼ਟ ਵਾਅਦਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਮ ਧਾਲੀਵਾਲ ਨੇ 'ਗੁਰੂ ਨਾਨਕ ਜਹਾਜ਼' ਨਾਂ ਦੀ ਇੱਕ ਨਵੀਂ ਛੁੱਟੀ ਮਨਾਉਣ ਦਾ ਵਾਅਦਾ ਕੀਤਾ ਹੈ।
ਸਰੋਤ ਵਿੱਚ ਦਿੱਤੇ ਦਾਅਵੇ ਅਨੁਸਾਰ ਇਹ ਛੁੱਟੀ ਉਸ ਘਟਨਾ ਦੀ ਯਾਦ ਵਿੱਚ ਮਨਾਉਣ ਦੀ ਗੱਲ ਕਹੀ ਗਈ ਹੈ ਜਦੋਂ ਮੇਵਾ ਸਿੰਘ ਦੁਆਰਾ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਮ ਹੌਪਕਿਨਸਨ ਦਾ ਕਤਲ ਕੀਤਾ ਗਿਆ ਸੀ, ਕਿਉਂਕਿ ਉਸ ਨੇ ਹੌਪਕਿਨਸਨ ਨੇ ਇੱਕ ਜਹਾਜ਼ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਸੀ। ਰੈਲੀ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਜੇਕਰ ਜਨਤਾ ਉਨ੍ਹਾਂ ਨੂੰ ਚੁਣਦੀ ਹੈ, ਤਾਂ ਉਹ ਅਜਿਹੀਆਂ ਨਵੀਆਂ 'ਖਾਲਿਸਤਾਨੀ' ਛੁੱਟੀਆਂ ਬਣਾਉਣਗੇ ਜੋ ਕੈਨੇਡੀਅਨ ਇਤਿਹਾਸ ਨੂੰ ਕਮਜ਼ੋਰ ਕਰਦੀਆਂ ਹਨ।
ਇੱਥੇ ਦੱਸ ਦਈਏ ਕਿ BC ਕੰਜ਼ਰਵੇਟਿਵ 'OneBC' ਦੇ ਪਲੇਟਫਾਰਮ ਦੀ ਨਕਲ ਕਰਨ ਦੀ ਕੋਸ਼ਿਸ਼ ਲਈ ਜਾਣੇ ਜਾਂਦੇ ਹਨ, ਪਰ ਇਹ ਪ੍ਰਸਤਾਵ ਪਾਰਟੀ ਦਾ ਆਪਣਾ 100 ਫੀਸਦੀ ਮੂਲ ਵਿਚਾਰ ਦੱਸਿਆ ਗਿਆ ਹੈ। ਸਰੋਤ ਅਨੁਸਾਰ, ਬੀ.ਸੀ. ਕੰਜ਼ਰਵੇਟਿਵ ਪਾਰਟੀ 'ਤੇ ਅਕਸਰ 'ਵਨ-ਬੀ.ਸੀ.' (OneBC) ਦੇ ਪਲੇਟਫਾਰਮ ਦੀ ਨਕਲ ਕਰਨ ਦੇ ਦੋਸ਼ ਲੱਗਦੇ ਰਹੇ ਹਨ, ਪਰ ਇਸ ਪ੍ਰਸਤਾਵ ਨੂੰ ਪਾਰਟੀ ਦਾ ਆਪਣਾ 100 ਫੀਸਦੀ ਮੂਲ ਵਿਚਾਰ ਦੱਸਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਾਊਦ ਨੂੰ ਦੱਸ'ਤਾ 'ਭਾਰਤੀ' ਗੈਂਗਸਟਰ ! ਭਾਰਤ ਨੇ UN 'ਚ ਦਿੱਤਾ ਕਰਾਰਾ ਜਵਾਬ
NEXT STORY