ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਦੁਨੀਆ ਦੇ ਕਈ ਦੇਸ਼ਾਂ 'ਚ ਜੰਗ ਕਾਰਨ ਤਬਾਹੀ ਆਈ ਹੋਈ ਹੈ, ਉੱਥੇ ਹੀ ਕਈ ਦੇਸ਼ ਅਜਿਹੇ ਵੀ ਹਨ, ਜਿੱਥੇ ਕੁਦਰਤੀ ਮਾਰ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸੇ ਦੌਰਾਨ ਬ੍ਰਿਟਿਸ਼ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਅਚਾਨਕ ਆਉਣ ਵਾਲੀਆਂ ਕੁਦਰਤੀ ਆਫ਼ਤਾਂ, ਖ਼ਰਾਬ ਮੌਸਮ ਅਤੇ ਸਾਈਬਰ ਹਮਲਿਆਂ ਤੋਂ ਬਚਾਅ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ Be Ready ਨਾਂ ਦੀ ਇੱਕ ਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ 'ਚ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ 'ਚ ਘੱਟੋ-ਘੱਟ 3 ਦਿਨ ਬਿਨਾਂ ਬਿਜਲੀ, ਪਾਣੀ, ਫੋਨ ਨੈੱਟਵਰਕ ਅਤੇ ਇੰਟਰਨੈੱਟ ਦੇ ਰਹਿਣ ਲਈ ਜ਼ਰੂਰੀ ਚੀਜ਼ਾਂ ਦਾ ਇੰਤਜ਼ਾਮ ਕਰ ਕੇ ਰੱਖਣ।
ਇੱਕ ਤਾਜ਼ਾ ਸਰਵੇ ਅਨੁਸਾਰ ਬ੍ਰਿਟੇਨ ਦੇ ਸਿਰਫ਼ 13 ਫ਼ੀਸਦੀ ਲੋਕ ਹੀ ਕਿਸੇ ਅਜਿਹੀ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਤਿਆਰੀ ਵਜੋਂ ਇਹ ਕਦਮ ਚੁੱਕਿਆ ਹੈ। Be Safe ਮੁਹਿੰਮ ਤਹਿਤ ਯੂ.ਕੇ. ਦੀ ਸੁਰੱਖਿਆ ਏਜੰਸੀ ਅਤੇ ਸਰਕਾਰ ਵੱਲੋਂ ਨਾਗਰਿਕਾਂ ਨੂੰ ਘਰਾਂ 'ਚ ਇਹ ਜ਼ਰੂਰੀ ਚੀਜ਼ਾਂ ਸਟੋਰ ਕਰਨ ਦੀ ਸਲਾਹ ਦਿੱਤੀ ਗਈ ਹੈ-
ਪਾਣੀ
ਇਕ ਵਿਅਕਤੀ ਰੋਜ਼ਾਨਾ ਔਸਤਨ ਘੱਟੋ-ਘੱਟ 3 ਲੀਟਰ ਪੀਂਦਾ ਹੈ। ਇਸ ਹਿਸਾਬ ਨਾਲ 3 ਦਿਨਾਂ ਲਈ ਪ੍ਰਤੀ ਵਿਅਕਤੀ 9 ਲੀਟਰ ਬੋਤਲਬੰਦ ਪਾਣੀ ਅਤੇ ਖਾਣਾ ਬਣਾਉਣ ਤੇ ਸਫ਼ਾਈ ਲਈ ਵੱਖਰਾ ਪਾਣੀ ਸਟੋਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਖਾਣ-ਪੀਣ ਦਾ ਸਾਮਾਨ
ਨਾਗਰਿਕਾਂ ਨੂੰ ਖ਼ਰਾਬ ਨਾ ਹੋਣ ਵਾਲਾ ਸੁੱਕਾ ਭੋਜਨ ਜਿਵੇਂ ਕਿ ਡੱਬਾਬੰਦ ਮਾਸ, ਮੱਛੀ, ਸਬਜ਼ੀਆਂ, ਡਰਾਈ ਫਰੂਟਸ ਅਤੇ ਗਿਰੀ ਵਾਲੇ ਫਲ ਸਟੋਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਰੌਸ਼ਨੀ ਤੇ ਸਰਦੀ ਤੋਂ ਬਚਾਅ
ਹਨੇਰੇ 'ਚ ਟਾਰਚ, ਉਨ੍ਹਾਂ ਦੀਆਂ ਵਾਧੂ ਬੈਟਰੀਆਂ, ਕੰਬਲ, ਸਲੀਪਿੰਗ ਬੈਗ ਅਤੇ ਗਰਮ ਕੱਪੜੇ ਰੱਖਣ ਦੀ ਅਪੀਲ ਕੀਤੀ ਗਈ ਹੈ।
ਸੰਚਾਰ ਦੇ ਸਾਧਨ
ਨਾਗਰਿਕਾਂ ਨੂੰ ਕਮਿਊਨੀਕੇਸ਼ਨ ਲਈ ਬੈਟਰੀ ਨਾਲ ਚੱਲਣ ਵਾਲਾ FM ਰੇਡੀਓ ਅਤੇ ਫੋਨ ਚਾਰਜ ਕਰਨ ਲਈ ਪਾਵਰ ਬੈਂਕ ਆਦਿ ਦਾ ਇੰਤਜ਼ਾਮ ਕਰ ਕੇ ਰੱਖਣ ਲਈ ਕਿਹਾ ਗਿਆ ਹੈ।
ਪੈਸੇ ਤੇ ਡਾਕੂਮੈਂਟ
ਲੋਕਾਂ ਨੂੰ ਕੁਝ ਨਕਦ ਪੈਸੇ, ਏ.ਟੀ.ਐੱਮ. ਕਾਰਡ ਅਤੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਵੀ ਨਾਲ ਰੱਖਣ ਲਈ ਕਿਹਾ ਗਿਆ ਹੈ।
ਦਵਾਈਆਂ ਤੇ ਸਫ਼ਾਈ
ਸਿਹਤ ਦੀ ਤੰਦਰੁਸਤੀ ਲਈ ਫਸਟ-ਏਡ ਕਿੱਟ, ਜ਼ਰੂਰੀ ਦਵਾਈਆਂ, ਵੈੱਟ ਵਾਈਪਸ, ਹੈਂਡ ਸੈਨੀਟਾਈਜ਼ਰ, ਛੋਟੇ ਬੱਚਿਆਂ ਦਾ ਦੁੱਧ ਤੇ ਡਾਇਪਰ ਅਤੇ ਪਾਲਤੂ ਜਾਨਵਰਾਂ ਦੀ ਖੁਰਾਕ ਵੀ ਨਾਲ ਹੀ ਸਟੋਰ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- 23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ 'ਚੋਂ ਬਾਹਰ ਆ ਕੇ 'ਜਾਲ' 'ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...
ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ ?
ਯੂ.ਕੇ. ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਸੰਸਦ 'ਚ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਆਏ ਭਿਆਨਕ ਤੂਫ਼ਾਨਾਂ, ਹੜ੍ਹਾਂ ਅਤੇ ਗਰਮੀਆਂ 'ਚ ਜੰਗਲਾਂ 'ਚ ਲੱਗੀ ਅੱਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਧੁਨਿਕ ਸੁਵਿਧਾਵਾਂ 'ਤੇ ਬਹੁਤ ਜ਼ਿਆਦਾ ਨਿਰਭਰਤਾ ਕਿਸੇ ਵੀ ਸਮੇਂ ਖ਼ਤਰਨਾਕ ਹੋ ਸਕਦੀ ਹੈ। ਸਰਕਾਰ ਨੇ ਮਿਡਲ ਈਸਟ ਦੇ ਜੰਗੀ ਹਾਲਾਤ ਅਤੇ ਸਮੁੰਦਰੀ ਇੰਟਰਨੈੱਟ ਕੇਬਲਾਂ 'ਤੇ ਮੰਡਰਾ ਰਹੇ ਖ਼ਤਰਿਆਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ, ਤਾਂ ਜੋ ਐਮਰਜੈਂਸੀ ਦੇ ਸਮੇਂ ਨਾਗਰਿਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹ ਅਜਿਹੇ ਹਾਲਾਤਾਂ ਲਈ ਪਹਿਲਾਂ ਤੋਂ ਹੀ ਤਿਆਰ ਰਹਿਣ।
ਇਹ ਵੀ ਪੜ੍ਹੋ- 'ਰੱਦ ਕਰਾਵਾਂਗੇ ਚੋਣਾਂ..!', ਕਰਾਰੀ ਹਾਰ ਮਗਰੋਂ ਬੋਲਸੋਨਾਰੋ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ ਚੁੱਕਿਆ ਕਦਮ
NEXT STORY