ਵਾਸ਼ਿੰਗਟਨ- ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਤੋਂ ਬਾਅਦ ਅਮਰੀਕਾ ਵਿਚ ਸਿਆਸਤ ਗਰਮਾ ਗਈ ਹੈ। ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਹੈ ਕਿ ਟਰੰਪ ਦਾ ਫੈਸਲਾ ਉਹਨਾਂ ਦੀ ਅਸਮਰਥਾ ਨੂੰ ਦਰਸਾਉਂਦਾ ਹੈ। ਟਰੰਪ ਦੇ ਇਸ ਫੈਸਲੇ ਨਾਲ ਅਮਰੀਕਾ ਤੇ ਈਰਾਨ ਦੇ ਵਿਚਾਲੇ ਜੰਗ ਜਿਹੇ ਹਾਲਾਤ ਬਣ ਗਏ ਹਨ।
ਬਿਡੇਨ ਨੇ ਨਿਊਯਾਰਕ ਵਿਚ ਕਿਹਾ ਕਿ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦਾ ਹੁਕਮ ਟਰੰਪ ਦਾ ਇਕ ਬੇਤਰਤੀਬਾ ਫੈਸਲਾ ਹੈ। ਉਹਨਾਂ ਨੇ ਕਿਹਾ ਕਿ ਟਰੰਪ ਨੇ ਸਹੀ ਪ੍ਰਕਿਰਿਆ ਤੋਂ ਬਿਨਾਂ ਇਹ ਫੈਸਲਾ ਲਿਆ ਹੈ। ਬਿਡੇਨ ਨੇ ਕਿਹਾ ਕਿ ਉਹਨਾਂ ਦਾ ਇਹ ਫੈਸਲਾ ਗੈਰ-ਸੰਵਿਧਾਨਿਕ ਹੈ। ਇਸ ਮਾਮਲੇ ਵਿਚ ਟਰੰਪ ਨੇ ਕਾਂਗਰਸ ਨੂੰ ਭਰੋਸੇ ਵਿਚ ਨਹੀਂ ਲਿਆ ਤੇ ਨਾ ਹੀ ਸਮਰਥਨ ਹਾਸਲ ਕਰਨ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਟਵੀਟ ਰਾਹੀਂ ਦੱਸ ਰਹੇ ਹਨ। ਉਹਨਾਂ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਉਹ ਵਿਸ਼ਵ ਅਗਵਾਈ ਦੇ ਲਈ ਇਕ ਅਸਮਰਥ ਰਾਸ਼ਟਰਪਤੀ ਹਨ।
ਬਿਡੇਨ ਨੇ ਕਿਹਾ ਕਿ ਲੋਕਤੰਤਰ ਜਵਾਬਦੇਹੀ 'ਤੇ ਚੱਲਦਾ ਹੈ। ਬਿਡੇਨ ਨੇ ਕਿਹਾ ਕਿ ਅਮਰੀਕੀ ਸੰਵਿਧਾਨ ਦੇ ਮੁਤਾਬਕ ਈਰਾਨ 'ਤੇ ਹਮਲੇ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਰਾਂਗਰਸ ਦੇ ਨਾਲ ਸਲਾਹ ਕਰਨੀ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਕੋਈ ਵੀ ਜੰਗ ਨਹੀਂ ਚਾਹੁੰਦਾ।
ਸਿੱਖਸ ਆਫ ਅਮਰੀਕਾ ਦਾ ਵਫ਼ਦ ਨਨਕਾਣਾ ਸਾਹਿਬ ਦੇ ਮੁੱਦੇ 'ਤੇ ਪਾਕਿ ਅੰਬੈਸਡਰ ਨੂੰ ਮਿਲਿਆ
NEXT STORY