ਮੁੰਬਈ- ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਊਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅਸੀਂ ਮਹਾਰਾਸ਼ਰ ਦੇ ਲੋਕਾਂ ਨੇ ਇੱਥੇ ਦੀ ਧਰਤੀ 'ਤੇ ਜਦੋਂ ਔਰੰਗਜ਼ੇਬ ਨੂੰ ਦਫ਼ਨਾ ਦਿੱਤਾ ਤਾਂ ਮੋਦੀ ਕੀ ਚੀਜ਼ ਹੈ। ਰਾਊਤ ਨੇ ਇਹ ਗੱਲ ਵੀਰਵਾਰ ਨੂੰ ਅਹਿਮਦਨਗਰ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਹੀ। ਰਾਊਤ ਨੇ ਕਿਹਾ ਕਿ ਔਰੰਗਜ਼ੇਬ ਦਾ ਜਨਮ ਨਰਿੰਦਰ ਮੋਦੀ ਦੇ ਪਿੰਡ 'ਚ ਹੋਇਆ ਸੀ, ਤੁਸੀਂ ਇਤਿਹਾਸ ਦੇਖੋ। ਅਹਿਮਦਾਬਾਦ ਦੇ ਨਾਲ ਦਾਹੋਦ ਨਾਂ ਦਾ ਪਿੰਡ ਹੈ, ਜਿੱਥੇ ਔਰੰਗਜ਼ੇਬ ਦਾ ਜਨਮ ਹੋਇਆ ਸੀ। ਗੁਜਰਾਤ 'ਚ ਔਰੰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਉਹ (ਮੋਦੀ) ਸਾਡੇ ਨਾਲ ਔਰੰਗਜ਼ੇਬ ਵਰਗਾ ਰਵੱਈਆ ਕਰ ਰਹੇ ਹਨ ਪਰ ਯਾਦ ਰਹੇ ਇਕ ਔਰੰਗਜ਼ੇਬ ਨੂੰ ਮਹਾਰਾਸ਼ਟਰ ਦੀ ਇਸ ਧਰਤੀ 'ਚ ਦਫ਼ਨਾ ਚੁੱਕੇ ਹਾਂ। ਔਰੰਗਜ਼ੇਬ 27 ਸਾਲਾਂ ਤੱਕ ਮਹਾਰਾਸ਼ਟਰ ਨੂੰ ਜਿੱਤਣ ਲਈ ਇਸ ਧਰਤੀ 'ਤੇ ਲੜਦਾ ਰਿਹਾ। ਅੰਤ 'ਚ ਅਸੀਂ ਮਹਾਰਾਸ਼ਟਰ ਦੀ ਧਰਤੀ 'ਤੇ ਹੀ ਉਸ ਦੀ ਕਬਰ ਖੋਦ ਕੇ ਉਸ ਨੂੰ ਇੱਥੇ ਦਫ਼ਨਾ ਦਿੱਤਾ ਤਾਂ ਨਰਿੰਦਰ ਮੋਦੀ ਕੀ ਚੀਜ਼ ਹਨ। ਇਹ ਮਰਾਠਾਵਾਂ ਦਾ ਇਤਿਹਾਸ ਹੈ, ਇਹ ਮਰਾਠੀ ਇਤਿਹਾਸ ਹੈ।
ਦੱਸਣਯੋਗ ਹੈ ਕਿ ਸੰਜੇ ਰਾਊਤ ਅਤੇ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਊਧਵ ਠਾਕਰੇ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਦੀ ਤੁਲਨਾ ਕਦੇ ਔਰੰਗਜ਼ੇਬ ਨਾਲ ਤਾਂ ਕਦੇ ਅਫਜ਼ਲ ਖਾਨ ਨਾਲ ਕਰਦੇ ਰਹੇ ਹਨ। 2 ਮਹੀਨੇ ਪਹਿਲਾਂ ਵੀ ਸੰਜੇ ਰਾਊਤ ਨੇ ਕਿਹਾ ਸੀ ਕਿ ਛਤਰਪਤੀ ਸ਼ਿਵਾਜੀ ਮਹਾਰਾਸ਼ਟਰ 'ਚ ਪੈਦਾ ਹੋਏ, ਜਦੋਂ ਕਿ ਔਰੰਗਜ਼ੇਬ ਗੁਜਰਾਤ 'ਚ ਪੈਦਾ ਹੋਇਆ ਸੀ। ਗੁਜਰਾਤ 'ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਹੋਇਆ ਸੀ, ਉਸੇ ਨੇੜੇ ਔਰੰਗਜ਼ੇਬ ਪੈਦਾ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਰਾਊਤ ਨੇ ਕਿਹਾ ਕਿ ਗੁਜਰਾਤ 'ਚ ਔਰੰਗਜ਼ੇਬ ਦਾ ਜਨਮ ਹੋਇਆ, ਇਸ ਲਈ ਉਹ ਮਿੱਟੀ ਔਰੰਗਜ਼ੇਬ ਦੀ ਹੈ। ਉਸੇ ਮਿੱਟੀ ਦੇ 2 ਵਪਾਰੀ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ
NEXT STORY