ਇੰਟਰਨੈਸ਼ਨਲ ਡੈਸਕ- ਰੋਮਾਨੀਆ ਜਾ ਰਿਹਾ ਇਕ ਕੰਟੇਨਰ ਜਹਾਜ਼ ਬੁਲਗਾਰੀਆ ਤੱਟ ਦੇ ਨਜ਼ਦੀਕ ਡਰੋਨ ਹਮਲਿਆਂ ਤੋਂ ਬਾਅਦ ਕਾਲਾ ਸਾਗਰ ’ਚ ਡੁੱਬ ਗਿਆ ਹੈ। ਇਹ ਜਹਾਜ਼ ਇਜ਼ਰਾਈਲ ਦੇ ਹਾਈਫਾ ਤੋਂ ਚੱਲਿਆ ਸੀ। ਇਸ ਉੱਤੇ ਲਾਇਬੇਰੀਆ ਦਾ ਝੰਡਾ ਲੱਗਿਆ ਹੋਇਆ ਸੀ।
ਸਥਾਨਕ ਸਮੁੰਦਰੀ ਪ੍ਰਸ਼ਾਸਨ ਅਤੇ ਰੱਖਿਆ ਮੰਤਰਾਲੇ ਦੇ ਅਨੁਸਾਰ ਜਹਾਜ਼ ਨਾਲ ਤਿੰਨ ਸਮੁੰਦਰੀ ਡਰੋਨ ਟਕਰਾਏ। ਲਗਾਤਾਰ ਹੋਏ ਹਮਲਿਆਂ ਨਾਲ ਜਹਾਜ਼ ਡੁੱਬ ਗਿਆ ਪਰ ਇਸ ਉੱਤੇ ਸਵਾਰ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਨ੍ਹਾਂ ਹਮਲਿਆਂ ਦੇ ਪਿੱਛੇ ਕਿਸ ਦਾ ਹੱਥ ਹੈ। ਇਸ ਨੂੰ ਰੂਸ-ਯੂਕ੍ਰੇਨ ਜੰਗ ਦੇ ਮਾੜੇ ਸਿੱਟਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY