ਪੇਸ਼ਾਵਰ- ਪਾਕਿਸਤਾਨ ਵਿਚ 11 ਕੋਲਾ ਮਜ਼ਦੂਰਾਂ ਦੀ ਮੌਤ ਖ਼ਿਲਾਫ਼ ਪਿਛਲੇ 6 ਦਿਨਾਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਨੇ ਪ੍ਰਧਾਨ ਮੰਤਰੀ ਇਮਰਾਨ ਦੀਆਂ ਧਮਕੀਆਂ ਦੇ ਬਾਅਦ ਆਪਣਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਨਾ ਸਿਰਫ ਇਸਲਾਮਕ ਸਟੇਟ ਦੇ ਅੱਤਵਾਦੀਆਂ ਦੇ ਹਮਲੇ ਵਿਚ ਮਾਰੇ ਗਏ 11 ਕੋਲਾ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ ਬਲਕਿ ਕੁਵੇਟਾ ਦੇ ਵੈਸਟਰਨ ਬਾਈਪਾਸ ਇਲਾਕੇ ਨੂੰ ਵੀ ਖਾਲੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਲੋਚਿਸਤਾਨ ਸੂਬੇ ਦੇ ਮਾਚ ਇਲਾਕੇ ਵਿਚ ਪਿਛਲੇ ਸ਼ਨੀਵਾਰ ਨੂੰ ਸ਼ੀਆ ਹਜਾਰਾ ਭਾਈਚਾਰੇ ਦੇ ਮਜ਼ਦੂਰਾਂ ਨੂੰ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ ਸੀ।
ਆਪਣੇ ਰਿਸ਼ਤੇਦਾਰਾਂ ਦੇ ਕਤਲ ਤੋਂ ਬੌਖਲਾਏ ਹਜਾਰਾ ਭਾਈਚਾਰੇ ਦੇ ਲੋਕ ਕਵੇਟਾ ਦੇ ਵੈਸਟਰਨ ਬਾਈਪਾਸ ਇਲਾਕੇ ਵਿਚ ਭਿਆਨਕ ਠੰਡ ਵਿਚ ਲਾਸ਼ਾਂ ਦੇ ਤਾਬੂਤ ਨਾਲ ਧਰਨੇ 'ਤੇ ਬੈਠ ਗਏ ਸਨ। ਇਨ੍ਹਾਂ ਲੋਕਾਂ ਦੇ ਪਰਿਵਾਰਾਂ ਨੇ ਮੰਗ ਕੀਤੀ ਸੀ ਕਿ ਜੇਕਰ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ੁਦ ਉਨ੍ਹਾਂ ਨੂੰ ਮਿਲਣ ਆਉਣਗੇ ਤਾਂ ਹੀ ਉਹ ਲਾਸ਼ਾਂ ਦਫ਼ਨਾਉਣਗੇ ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਹਰ ਕੋਈ ਉਨ੍ਹਾਂ ਨੂੰ ਬਲੈਕਮੇਲ ਕਰਨਗੇ। ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਧਮਕੀਆਂ ਵੀ ਮਿਲੀਆਂ। ਇਸ ਦੇ ਬਾਅਦ ਇਹ ਮੁੱਦਾ ਕਾਫੀ ਭੜਕਿਆ।
ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਦੋ ਵਾਰ ਇਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਜਲਦੀ ਉਨ੍ਹਾਂ ਨੂੰ ਮਿਲਣ ਆਉਣਗੇ। ਸਮਝੌਤੇ ਮੁਤਾਬਕ ਸਰਕਾਰ ਮਾਚ ਘਟਨਾ ਵਿਚ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰੇਗੀ । ਬਲੋਚਿਸਤਾਨ ਸਰਕਾਰ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 15-15 ਲੱਖ ਰੁਪਏ ਦਾ ਮੁਾਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਵੇਗੀ।
ਚੀਨ : ਹੇਬੇਈ ਸੂਬੇ 'ਚ ਕੋਵਿਡ-19 ਦੇ 360 ਨਵੇਂ ਮਾਮਲੇ
NEXT STORY