ਵਾਸ਼ਿੰਗਟਨ (ਏ. ਪੀ.)– ਮਿਨੇਸੋਟਾ ਤੋਂ ਡੈਮੋਕ੍ਰੇਟ ਇਲਹਾਨ ਉਮਰ ਦੇ ਖਿਲਾਫ ਮੁਸਲਿਮ ਵਿਰੋਧੀ ਟਿੱਪਣੀਆਂ ਕਰਨ ਲਈ ਸਖਤ ਆਲੋਚਨਾ ਦਾ ਸਾਹਮਣਾ ਕਰ ਰਹੀ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਲੌਰੇਨ ਬੋਬਰਟ ਨੇ ਉਮਰ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਹਾਲਾਂਕਿ ਇਸ ਸਬੰਧੀ ਦੋਵਾਂ ਆਗੂਆਂ ਦਾ ਕਹਿਣਾ ਹੈ ਕਿ ਗੱਲਬਾਤ ਸਕਾਰਾਤਮਕ ਨਹੀਂ ਰਹੀ। ਧਿਆਨਯੋਗ ਹੈ ਕਿ ਬੋਬਰਟ ਨੇ ਉਮਰ ਦੀ ਤੁਲਨਾ ਆਤਮਘਾਤੀ ਹਮਲਾਵਰ ਅੱਤਵਾਦੀ ਨਾਲ ਕੀਤੀ ਸੀ।
ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਗੱਲਬਾਤ ਦੀ ਬੇਨਤੀ ਕਰਨ ਵਾਲਾ ਬਿਆਨ ਜਾਰੀ ਕਰਨ ਤੋਂ ਬਾਅਦ ਸੋਮਵਾਰ ਨੂੰ ਹੋਈ ਗੱਲਬਾਤ ਨੇ ਦੋਹਾਂ ਨੇਤਾਵਾਂ ਵਿਚਕਾਰ ਸੁਲ੍ਹਾ-ਸਫਾਈ ਦਾ ਮੌਕਾ ਪ੍ਰਦਾਨ ਕੀਤਾ ਸੀ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਉਮਰ ਵੱਲੋਂ ਜਨਤਕ ਮੁਆਫ਼ੀ ਦੀ ਮੰਗ ਕੀਤੇ ਜਾਣ ਤੋਂ ਬਾਅਦ ਬੋਬਰਟ ਨੇ ਅਚਾਨਕ ਫੋਨ ਬੰਦ ਕਰ ਦਿੱਤਾ ਅਤੇ ਗੱਲਬਾਤ ਅਧੂਰੀ ਰਹਿ ਗਈ। ਇਸ ਘਟਨਾ ਨੇ ਰਿਪਬਲਿਕਨ ਪਾਰਟੀ ਦੇ ਪੱਖਪਾਤੀ ਅਕਸ ਨੂੰ ਹੋਰ ਨੁਕਸਾਨ ਪਹੁੰਚਾਇਆ ਹੈ। 6 ਜਨਵਰੀ ਨੂੰ ਅਮਰੀਕੀ ਸੰਸਦ (ਕੈਪੀਟਲ) ’ਤੇ ਡੋਨਾਲਡ ਟ੍ਰੰਪ ਦੇ ਸਮਰਥਕਾਂ ਦੇ ਹਮਲੇ ਤੋਂ ਬਾਅਦ ਇਹ ਅਕਸ ਬਣਿਆ।
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਰਕਾਰ ਦੀ ਭਰਤੀ ਨੀਤੀ 'ਤੇ ਚੁੱਕੇ ਸਵਾਲ
NEXT STORY