ਬੋਸਟਨ— ਬੋਸਟਨ ਮਿਊਜ਼ੀਅਮ ਆਫ ਫਾਈਨ ਆਰਟਸ ਨੇ ਕੁੱਝ ਦਿਨ ਪਹਿਲਾਂ ਇੱਥੇ ਇਕ ਅਜੀਬੋ-ਗਰੀਬ ਭਰਤੀ ਕੀਤੀ। ਇਸ ਭਰਤੀ ਤਹਿਤ ਮਿਊਜ਼ੀਅਮ ਪ੍ਰਸ਼ਾਸਨ ਨੇ ਇਕ ਰਿਲੇ ਨਾਂ ਦੇ ਕੁੱਤੇ ਨੂੰ ਨਿਯੁਕਤ ਕੀਤਾ। ਖਾਸ ਗੱਲ ਇਹ ਹੈ ਕਿ ਰਿਲੇ ਨੂੰ ਮਿਊਜ਼ੀਅਮ ਦੀ ਸੁਰੱਖਿਆ ਲਈ ਨਹੀਂ, ਸਗੋਂ ਇੱਥੇ ਰੱਖੇ ਆਰਟ ਵਰਕ ਨੂੰ ਕੀੜੇ-ਮਕੌੜਿਆਂ ਤੋਂ ਬਚਾਅ ਲਈ ਰੱਖਿਆ ਗਿਆ ਹੈ।
ਮਿਊਜ਼ੀਅਮ ਪ੍ਰਸ਼ਾਸਨ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦਾ ਖਤਰਾ ਸੀ ਕਿ ਕੀੜੇ-ਮਕੌੜੇ ਮਿਊਜ਼ੀਅਮ ਵਿਚ ਰੱਖੇ ਆਰਟ ਵਰਕ ਨੂੰ ਡੈਮੇਜ ਕਰ ਸਕਦੇ ਹਨ। 12 ਹਫਤੇ ਦੀ ਉਮਰ ਦੇ ਇਸ ਕੁੱਤੇ ਨੂੰ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਲਈ ਟ੍ਰੇਂਡ ਕੀਤਾ ਗਿਆ ਹੈ। ਇਸ ਕੁੱਤੇ ਦੀ ਨਿਯੁਕਤੀ ਤੋਂ ਬਾਅਦ ਮਿਊਜ਼ੀਅਮ ਪ੍ਰਸ਼ਾਸਨ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਰਿਲੇ ਬਾਰੇ ਸਾਰਿਆਂ ਨੂੰ ਦੱਸਿਆ ਗਿਆ।
ਇਕ ਹਫਤੇ ਦੇ ਅੰਦਰ ਹੀ ਸਭ ਤੋਂ ਅਮੀਰ ਬਣੀ ਗਈ ਇਹ ਔਰਤ
NEXT STORY