ਸ਼ਿਕਾਗੋ (ਬਿਊਰੋ) ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ। ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਅਮਰੀਕਾ ਦੇ ਸ਼ਿਕਾਗੋ ਵਿਚ ਇੱਕ ਬੱਚੇ ਨੂੰ 3 ਸਾਲ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਉਹ ਜਨਮ ਤੋਂ ਹੀ ਹਸਪਤਾਲ ਵਿੱਚ ਦਾਖਲ ਸੀ। ਫਰਾਂਸਿਸਕੋ ਬਰੂਨੋ ਨਾਂ ਦੇ ਇਸ ਬੱਚੇ ਨੇ ਪਹਿਲੀ ਵਾਰ ਆਪਣਾ ਘਰ ਦੇਖਿਆ। ਪਰਿਵਾਰ ਵਾਲੇ ਇਸ ਗੱਲ ਤੋਂ ਖੁਸ਼ ਹਨ ਕਿ ਉਹ ਇਸ ਸਾਲ ਦਸੰਬਰ 'ਚ ਆਪਣਾ ਤੀਜਾ ਜਨਮਦਿਨ ਘਰ 'ਚ ਮਨਾਏਗਾ। ਸਾਰੀ ਉਮਰ ਉਹ ਸਾਹ ਲੈਣ ਲਈ ਵੈਂਟੀਲੇਟਰ ਅਤੇ ਭੋਜਨ ਖਾਣ ਵਿੱਚ ਸਹਾਇਤਾ ਲਈ ਟਿਊਬਾਂ 'ਤੇ ਨਿਰਭਰ ਸੀ।
ਫਰਾਂਸਿਸਕੋ ਇੱਕ ਅਜੀਬ ਬਿਮਾਰੀ ਤੋਂ ਪੀੜਤ ਹੈ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਸਕੇਲੇਟਲ ਡਿਸਪਲੇਸੀਆ (Skeletal dysplasia) ਕਿਹਾ ਜਾਂਦਾ ਹੈ।ਅਜਿਹੀ ਬਿਮਾਰੀ ਤੋਂ ਪੀੜਤ ਬੱਚੇ ਦੀਆਂ ਹੱਡੀਆਂ ਅਤੇ ਜੋੜਾਂ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ। ਜਨਮ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਹ ਮੁਸ਼ਕਿਲ ਨਾਲ 30 ਦਿਨ ਜ਼ਿੰਦਾ ਰਹਿ ਸਕਦਾ ਹੈ ਪਰ ਬਾਅਦ ਵਿੱਚ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਅਤੇ ਅੱਜ ਉਹ ਇਸ ਬਿਮਾਰੀ ਨਾਲ ਬੜੀ ਹਿੰਮਤ ਨਾਲ ਲੜ ਰਿਹਾ ਹੈ।
ਬੱਚੇ ਦੀ ਦੇਖਭਾਲ ਲਈ ਟ੍ਰੇਨਿੰਗ
ਪਿਛਲੇ ਕਈ ਹਫ਼ਤਿਆਂ ਤੋਂ ਫਰਾਂਸਿਸਕੋ ਦੇ ਮਾਤਾ-ਪਿਤਾ ਨੂੰ ਇਸ ਦੀ ਦੇਖਭਾਲ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਸਕੂਲ ਤੋਂ ਘਰ ਆਏ ਉਸ ਦੇ ਭੈਣ-ਭਰਾ ਆਪਣੇ ਭਰਾ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਮਾਂ ਪ੍ਰਿਸਿਲਾ ਬਰੂਨੋ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਉਹ ਬਹੁਤ ਖੁਸ਼ ਹਨ। ਉਹ ਘਰ ਵਿੱਚ ਕਾਰਡ ਬਣਾ ਰਹੇ ਹਨ। ਬੱਚਿਆਂ ਨੂੰ ਇਹ ਦੱਸਣ ਲਈ ਫੋਨ ਦੀ ਉਡੀਕ ਕਰ ਰਹੇ ਹਾਂ ਕਿ ਅਸੀਂ ਫਿਲਹਾਲ ਰਸਤੇ ਵਿੱਚ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰੇਨ ਸਰਜਰੀ ਦੌਰਾਨ 9 ਘੰਟੇ ਤੱਕ 'ਸੈਕਸੋਫੋਨ' ਵਜਾਉਂਦਾ ਰਿਹਾ ਮਰੀਜ਼, ਹੋਇਆ ਸਫਲ ਆਪਰੇਸ਼ਨ (ਵੀਡੀਓ)
ਅੱਗੇ ਦਾ ਸਫ਼ਰ ਨਹੀਂ ਆਸਾਨ
ਫਰਾਂਸਿਸਕੋ ਨੂੰ ਘਰ ਲੈ ਕੇ ਜਾਣਾ ਚੁਣੌਤੀਆਂ ਨਾਲ ਭਰਪੂਰ ਹੋਵੇਗਾ, ਪਰ ਹਸਪਤਾਲ ਦੇ ਸਟਾਫ ਨੇ ਕਿਹਾ ਕਿ ਉਹ ਹਰ ਦਿਨ ਮਜ਼ਬੂਤ ਹੋ ਰਿਹਾ ਹੈ। ਲਾ ਰਬੀਡਾ ਨਰਸ ਓਲੀਵੀਆ ਹੇਜ਼ ਨੇ ਕਿਹਾ ਕਿ ਜਿਸ ਦਿਨ ਉਸ ਨੂੰ ਪਹਿਲੀ ਵਾਰ ਦਾਖਲ ਕੀਤਾ ਗਿਆ ਸੀ, ਉਸ ਨੂੰ ਤਿਆਰ ਕਰਨ ਅਤੇ ਕੇਸ ਪ੍ਰਬੰਧਨ ਅਤੇ ਸਾਡੀ ਨਰਸਿੰਗ ਟੀਮ ਵਿਚਕਾਰ ਡੂੰਘੀ ਗੱਲਬਾਤ ਹੋਈ ਸੀ। ਉਸ ਦਾ ਹਸਪਤਾਲ ਛੱਡਣਾ ਸਾਡੇ ਲਈ ਭਾਵੁਕ ਪਲ ਹੈ।
ਜਰਮਨੀ ਦੇ ਹਵਾਈ ਅੱਡੇ 'ਤੇ ਅਫਰੀਕਾ ਦੇ CDC ਮੁਖੀ ਨਾਲ ਦੁਰਵਿਵਹਾਰ
NEXT STORY