ਬਰੈਂਪਟਨ- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਇਕ ਨੌਜਵਾਨ ਨੂੰ ਆਪਣੀ ਮਾਂ ਦੇ ਕਤਲ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਪੀਲ ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਐਤਵਾਰ ਸਵੇਰੇ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਇਕ 54 ਸਾਲਾ ਜਨਾਨੀ ਦੇ ਕਤਲ ਦੀ ਜਾਂਚ ਦੌਰਾਨ ਇਕ ਵਿਅਕਤੀ ਨੂੰ ਦੋਸ਼ੀ ਪਾਇਆ ਹੈ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਨਾਨੀ ਲਾਪਤਾ ਨਹੀਂ ਹੋਈ ਸੀ, ਸਗੋਂ ਉਸ ਦੇ ਪੁੱਤ ਨੇ ਹੀ ਸਾਰੀ ਸਾਜਸ਼ ਰਚੀ ਸੀ। ਨਾਈਟਸਬ੍ਰਿਜ ਰੋਡ ਅਤੇ ਬਰਾਮੇਲੀਆ ਰੋਡ 'ਤੇ ਸਥਿਤ ਘਰ ਵਿਚ ਹੀ ਜਨਾਨੀ ਨੂੰ ਮਾਰਨ ਦੀ ਸਾਜਸ਼ ਉਸ ਦੇ ਪੁੱਤ ਨੇ ਹੀ ਰਚੀ ਸੀ।
24 ਸਾਲਾ ਬਰੈਂਪਟਨ ਨਿਵਾਸੀ ਟਰੇਲ ਫੋਸਟਰ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਉਸ ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਲੋਕਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਹੈ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਪਤਾ ਹੋਵੇ ਤਾਂ ਉਹ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਜ਼ਰੂਰ ਦੇਵੇ।
ਮਿਆਂਮਾਰ ਨੇ ਦੇਸ਼ 'ਚ ਸਾਰੀਆਂ ਉਡਾਣਾਂ ਕੀਤੀਆਂ ਬੰਦ
NEXT STORY