ਮੁੰਬਈ: ਫਿਲਮ 'ਧੁਰੰਧਰ' ਰਾਹੀਂ ਚਰਚਾ ਵਿੱਚ ਆਈ ਅਦਾਕਾਰਾ ਆਇਸ਼ਾ ਖਾਨ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਦੇ ਕੁਝ ਅਜਿਹੇ ਭਿਆਨਕ ਤਜ਼ਰਬੇ ਸਾਂਝੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਆਇਸ਼ਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਨਾ ਸਿਰਫ ਆਨਲਾਈਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਵੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 'ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...'; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !

ਹਰ ਰੋਜ਼ ਮਿਲਦੀਆਂ ਹਨ ਰੇਪ ਦੀਆਂ ਧਮਕੀਆਂ
ਇੱਕ ਨਿੱਜੀ ਇੰਟਰਵਿਊ ਦੌਰਾਨ ਆਇਸ਼ਾ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਰੇਪ ਦੀਆਂ ਧਮਕੀਆਂ ਮਿਲਣਾ ਹੁਣ ਇੱਕ ਆਮ ਗੱਲ ਹੋ ਗਈ ਹੈ। ਉਸ ਨੇ ਕਿਹਾ, "ਮੈਂ ਹੁਣੇ ਆਪਣਾ ਫੋਨ ਖੋਲ੍ਹ ਕੇ ਦਿਖਾ ਸਕਦੀ ਹਾਂ ਕਿ ਮੈਨੂੰ ਹਰ ਰੋਜ਼ ਅਜਿਹੀਆਂ ਧਮਕੀਆਂ ਮਿਲਦੀਆਂ ਹਨ। ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਇਹ ਧਮਕੀਆਂ ਦੇਣ ਵਾਲੇ ਕੋਈ ਰੋਬੋਟ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਰਹਿਣ ਵਾਲੇ ਇਨਸਾਨ ਹਨ। ਜੇਕਰ ਇਨ੍ਹਾਂ ਕੋਲ ਤਾਕਤ ਹੁੰਦੀ, ਤਾਂ ਇਹ ਉਹ ਸਭ ਕਰ ਗੁਜ਼ਰਦੇ ਜੋ ਇਹ ਲਿਖਦੇ ਹਨ।"
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਸ਼ੂਟਿੰਗ ਸੈੱਟ 'ਤੇ ਸਪੌਟ ਬੁਆਏ ਦੀ ਘਿਨੌਣੀ ਕਰਤੂਤ
ਆਇਸ਼ਾ ਨੇ ਸੈੱਟ 'ਤੇ ਵਾਪਰੀ ਇਕ ਹੋਰ ਡਰਾਉਣੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਉਹ ਇਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਤਾਂ ਉਸ ਨੂੰ ਲਗਾਤਾਰ ਇੰਸਟਾਗ੍ਰਾਮ 'ਤੇ ਗੰਦੇ ਵੌਇਸ ਨੋਟਸ ਅਤੇ ਮੈਸੇਜ ਆ ਰਹੇ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਸਭ ਕੋਈ ਹੋਰ ਨਹੀਂ, ਸਗੋਂ ਸੈੱਟ 'ਤੇ ਕੰਮ ਕਰਨ ਵਾਲਾ ਇਕ ਸਪੌਟ ਬੁਆਏ ਹੀ ਕਰ ਰਿਹਾ ਸੀ। ਆਇਸ਼ਾ ਨੇ ਤੁਰੰਤ ਆਪਣੇ ਪਿਤਾ ਅਤੇ ਪ੍ਰੋਡਕਸ਼ਨ ਟੀਮ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: Spider Man ਦਾ ਹੋ ਗਿਆ ਵਿਆਹ ! ਚੁੱਪ-ਚਪੀਤੇ ਆਪਣੀ ਗਰਲਫ੍ਰੈਂਡ ਨਾਲ ਜ਼ਿੰਦਗੀ ਭਰ ਸਾਥ ਦੇਣ ਦਾ ਕੀਤਾ ਵਾਅਦਾ
ਪੁਰਾਣੇ ਜ਼ਖ਼ਮ ਹੋਏ ਤਾਜ਼ਾ
ਅਦਾਕਾਰਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦੀ ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਨੇ ਕਿਹਾ ਕਿ ਆਨਲਾਈਨ ਮਿਲਣ ਵਾਲੇ ਭੱਦੇ ਕੁਮੈਂਟਸ ਉਸ ਦੇ ਉਨ੍ਹਾਂ ਪੁਰਾਣੇ ਜ਼ਖ਼ਮਾਂ ਨੂੰ ਫਿਰ ਤੋਂ ਕੁਰੇਦ ਦਿੰਦੇ ਹਨ।
ਇਹ ਵੀ ਪੜ੍ਹੋ: IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੱਬੇ ਹੋਏ 'ਰਾਜ਼'
ਹਰ ਗੱਲ 'ਤੇ ਹੁੰਦੀ ਹੈ ਟ੍ਰੋਲਿੰਗ
ਆਇਸ਼ਾ ਨੇ ਅਫਸੋਸ ਜਤਾਇਆ ਕਿ ਉਸ ਨੂੰ ਹਰ ਚੀਜ਼ ਲਈ ਟ੍ਰੋਲ ਕੀਤਾ ਜਾਂਦਾ ਹੈ। ਉਸ ਨੇ ਕਿਹਾ, "ਚਾਹੇ ਮੈਂ ਪੀਰੀਅਡਸ ਦੌਰਾਨ ਸ਼ੂਟਿੰਗ ਕਰਨ ਬਾਰੇ ਦੱਸਾਂ ਜਾਂ ਆਪਣੀ ਪਸੰਦ ਦੇ ਕੱਪੜੇ ਪਾਵਾਂ, ਲੋਕਾਂ ਨੂੰ ਹਰ ਚੀਜ਼ ਤੋਂ ਦਿੱਕਤ ਹੈ। ਮੈਨੂੰ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ।"
ਇਹ ਵੀ ਪੜ੍ਹੋ: ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ ਤਾਂ ਨੀਂਦ ਉੱਡ ਗਈ..'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐਮਾਜ਼ੋਨ ਐੱਮ.ਐਕਸ. ਪਲੇਅਰ ਨੇ ਕੀਤਾ ‘ਸੰਕਲਪ’ ਦਾ ਟ੍ਰੇਲਰ ਰਿਲੀਜ਼
NEXT STORY