ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਬ੍ਰਿਟੇਨ 'ਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਤੋਂ ਬਾਅਦ ਬ੍ਰੈਗਜ਼ਿਟ ਲਈ ਇਹ ਚੰਗਾ ਸਮਾਂ ਹੈ ਅਤੇ ਇਸ 'ਚ ਸਪੱਸ਼ਟਤਾ ਆਵੇਗੀ। ਰਾਸ਼ਟਰਪਤੀ ਮੈਕਰੋਨ ਨੇ ਯੂਰਪੀ ਪ੍ਰੀਸ਼ਦ ਦੇ ਸ਼ਿਖਰ ਸੰਮੇਲਨ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਮੈਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਚੋਣਾਂ 'ਚ ਸਪੱਸ਼ਟ ਜਿੱਤ ਲਈ ਵਧਾਈ ਦਿੰਦਾ ਹਾਂ। ਇਹ ਬ੍ਰੈਗਜ਼ਿਟ ਲਈ ਚੰਗਾ ਸਮਾਂ ਹੈ ਅਤੇ ਇਸ 'ਚ ਸਪੱਸ਼ਟਤਾ ਆਵੇਗੀ। ਮੈਂ ਸਮਝੌਤੇ ਨੂੰ ਲੈ ਕੇ ਵਾਪਸੀ ਚਾਹਾਂਗਾ, ਜਿਸ 'ਤੇ ਅਕਤੂਬਰ 'ਚ ਸੰਯੁਕਤ ਰੂਪ ਤੋਂ ਸਹਿਮਤੀ ਬਣੀ ਸੀ। ਜਲਦ ਤੋਂ ਜਲਦ ਇਸ ਦੀ ਪੁਸ਼ਟੀ ਕੀਤੀ ਜਾਵੇਗੀ। ਮੈਂ ਸਪੱਸ਼ਟਤਾ ਦੇ ਇਸ ਵੇਲੇ ਦਾ ਸਵਾਗਤ ਕਰਦਾ ਹਾਂ।
SCO ਦੇਸ਼ਾਂ ਨੇ ਆਨਲਾਈਨ ਅੱਤਵਾਦ ਰੋਕੂ ਅਭਿਆਸ ਨੂੰ ਦਿੱਤਾ ਅੰਜ਼ਾਮ
NEXT STORY