ਲੰਡਨ – ਬ੍ਰਿਟਿਸ਼ ਸਰਕਾਰ ਨੇ ਇਸ ਹਫਤੇ 200 ਸਾਲ ਪੁਰਾਣੀਆਂ ਉਨ੍ਹਾਂ ਰੰਗੀਨ ਤੇ ਵਿਲੱਖਣ ਫੋਟੋਆਂ ਦੀ ਇਕ ਲੜੀ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਿੰਦੂ ਧਰਮ ਦੇ ਸਭ ਤੋਂ ਅਹਿਮ ਬਿਰਤਾਂਤਾਂ ’ਚੋਂ ਇਕ ਨੂੰ ਦਰਸਾਉਂਦੀਆਂ ਹਨ।
ਦੇਵੀ ਮਾਂ ਦੀ ਉਤਪਤੀ ਅਤੇ ਜਿੱਤ ਨੂੰ ਦਰਸਾਉਣ ਵਾਲੀਆਂ 56 ਫੋਟੋਆਂ ਦੀ ਇਕ ਲੜੀ ਨੂੰ ਰੱਖਣ ਲਈ ਇਕ ਖਰੀਦਦਾਰ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਫੋਟੋਆਂ ਦੀ ਕੀਮਤ ਲੱਗਭਗ 2,80,000 ਪਾਊਂਡ ਹੈ। ਇਸ ਵਿਲੱਖਣ ਲੜੀ ’ਚ 56 ਫੋਟੋਆਂ ਵਿਚ ਸੋਨੇ ਤੇ ਚਾਂਦੀ ਦੇ ਰੰਗ ਦੀ ਵਰਤੋਂ ਕੀਤੀ ਗਈ ਹੈ। ਬ੍ਰਿਟੇਨ ਦੀ ਸੱਭਿਆਚਾਰ ਮੰਤਰੀ ਬੈਰੋਨੇਸ ਫਿਓਨਾ ਟਵਿਕ੍ਰਾਸ ਨੇ ਕਿਹਾ,‘‘ਇਹ ਲੜੀ ਨਾ ਸਿਰਫ ਸੁੰਦਰ ਹੈ, ਸਗੋਂ ਬ੍ਰਿਟੇਨ ਵਿਚ ਵਿਲੱਖਣ ਵੀ ਹੈ। ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੀ ਹੋਰ ਕੋਈ ਪੂਰਨ ਕਥਾ ਮੌਜੂਦ ਨਹੀਂ, ਇਸ ਲਈ ਇਹ ਬਹੁਤ ਅਹਿਮ ਹੈ ਕਿ ਅਸੀਂ ਇਸ ਲੜੀ ਨੂੰ ਬ੍ਰਿਟੇਨ ਵਿਚ ਹੀ ਰੱਖਣ ਦਾ ਮੌਕਾ ਲਈਏ ਅਤੇ ਖੋਜੀਆਂ ਨੂੰ ਇਸ ਦੇ ਭੇਤਾਂ ਨੂੰ ਉਜਾਗਰ ਕਰਨ ਲਈ ਜ਼ਰੂਰੀ ਸਮਾਂ ਦੇਈਏ।’’
ਇਸ ਲੜੀ ਵਿਚ ਮੂਲ 59 ਫੋਟੋਆਂ ਵਿਚੋਂ 56 ਸਫੇ ਹਨ ਅਤੇ ਟਾਈਟਲ ਕਵਰ ’ਤੇ ਸੰਸਕ੍ਰਿਤ ਤੇ ਹਿੰਦੀ ਵਿਚ ਸ਼ਿਲਾਲੇਖ ਹਨ, ਜਿਨ੍ਹਾਂ ਵਿਚ ਵੱਖ-ਵੱਖ ਫੋਟੋਆਂ ਦੇ ਵਿਸ਼ਿਆਂ ਬਾਰੇ ਵਰਣਨ ਹੈ। ਇਹ ਫੋਟੋਆਂ ਪੰਜਾਬ ਦੇ ਕਾਂਗੜਾ ਖੇਤਰ ’ਚ ਤਿਆਰ ਕੀਤੀਆਂ ਗਈਆਂ ਸਨ।
ਆਸਟ੍ਰੇਲੀਆ-ਕੈਨੇਡਾ ਨਾਲ ਤਕਨੀਕ ਭਾਈਵਾਲੀ ਦਾ ਐਲਾਨ
NEXT STORY