ਲੰਡਨ (ਏ. ਪੀ.)-ਬ੍ਰਿਟੇਨ ਦੇ ਇਕ ਵ੍ਹਿਸਲਬਲੋਅਰ ਨੇ ਮੰਗਲਵਾਰ ਦੋਸ਼ ਲਗਾਇਆ ਕਿ ਵਿਦੇਸ਼ ਦਫ਼ਤਰ ਨੇ ਕਾਬੁਲ ਦੇ ਵਿਦਰੋਹੀਆਂ ਦੇ ਕਬਜ਼ੇ ’ਚ ਜਾਣ ਤੋਂ ਬਾਅਦ ਅਫ਼ਗਾਨਿਸਤਾਨ ’ਚ ਆਪਣੇ ਕਈ ਸਹਿਯੋਗੀਆਂ ਨੂੰ ਤਾਲਿਬਾਨ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਕਿਉਂਕਿ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਕਿਰਿਆਹੀਣ ਰਹੀ ਅਤੇ ਮਨਮਾਨੇ ਢੰਗ ਨਾਲ ਚਲਾਈ ਗਈ। ਰਾਫੇਲ ਮਾਰਸ਼ਲ ਨੇ ਇਕ ਸੰਸਦੀ ਕਮੇਟੀ ਨੂੰ ਦਿੱਤੇ ਵੱਡੇ ਸਬੂਤ ’ਚ ਕਿਹਾ ਕਿ 21 ਅਗਸਤ ਤੋਂ 25 ਅਗਸਤ ਦਰਮਿਆਨ ਈਮੇਲ ਰਾਹੀਂ ਭੇਜੀਆਂ ਗਈਆਂ ਮਦਦ ਲਈ ਹਜ਼ਾਰਾਂ ਬੇਨਤੀਆਂ ਪੜ੍ਹੀਆਂ ਹੀ ਨਹੀਂ ਗਈਆਂ ਸਨ। ਵਿਦੇਸ਼ ਦਫਤਰ ਦੇ ਇਕ ਸਾਬਕਾ ਕਰਮਚਾਰੀ ਨੇ ਅੰਦਾਜ਼ਾ ਲਗਾਇਆ ਕਿ ਯੂ. ਕੇ. ਦੇ ਇਕ ਪ੍ਰੋਗਰਾਮ ਦੇ ਤਹਿਤ ਦੇਸ਼ ਛੱਡਣ ਲਈ ਅਰਜ਼ੀ ਦੇਣ ਵਾਲੇ ਅਫ਼ਗਾਨ ਨਾਗਰਿਕਾਂ ’ਚੋਂ ਸਿਰਫ ਪੰਜ ਪ੍ਰਤੀਸ਼ਤ ਨੂੰ ਮਦਦ ਮਿਲੀ। ਵਿਦੇਸ਼ ਦਫ਼ਤਰ ਦਾ ਇਹ ਸਾਬਕਾ ਕਰਮਚਾਰੀ ਮੇਲ ’ਤੇ ਆਉਣ ਵਾਲੇ ਸੰਦੇਸ਼ਾਂ ’ਤੇ ਨਜ਼ਰ ਰੱਖਣ ਦੇ ਕੰਮ ’ਚ ਸ਼ਾਮਲ ਸੀ। ਵ੍ਹਿਸਲਬਲੋਅਰ ਨੇ ਵਿਦੇਸ਼ੀ ਮਾਮਲਿਆਂ ਦੀ ਚੋਣ ਕਮੇਟੀ ਨੂੰ ਲਿਖਿਆ ਕਿ ਇਨਬਾਕਸ ’ਚ ਆਮ ਤੌਰ ’ਤੇ ਕਿਸੇ ਵੀ ਸਮੇਂ 5,000 ਤੋਂ ਵੱਧ ਅਣਪੜ੍ਹੀਆਂ ਈਮੇਲਾਂ ਹੁੰਦੀਆਂ ਹਨ, ਜਿਸ ’ਚ ਅਗਸਤ ਦੀ ਸ਼ੁਰੂਆਤ ਤੋਂ ਕਈ ਅਣਪੜ੍ਹੀਆਂ ਈਮੇਲਾਂ ਸ਼ਾਮਲ ਹਨ।
ਉਨ੍ਹਾਂ ਨੇ ਲਿਖਿਆ, “ਇਹ ਈਮੇਲ ਨਿਰਾਸ਼ਾਜਨਕ ਤੇ ਜ਼ਰੂਰੀ ਸਨ। ਮੈਂ ਕਈ ਸਿਰਲੇਖਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ, ਜਿਨ੍ਹਾਂ ’ਚ ਲਿਖਿਆ ਸੀ...ਕਿਰਪਾ ਕਰਕੇ ਮੇਰੇ ਬੱਚਿਆਂ ਨੂੰ ਬਚਾਓ।’’ ਬ੍ਰਿਟੇਨ ਦੇ ਸਾਬਕਾ ਵਿਦੇਸ਼ ਸਕੱਤਰ ਡੋਮਿਨਿਕ ਰਾਬ, ਜਿਨ੍ਹਾਂ ਨੂੰ ਸਬੰਧਤ ਸੰਕਟ ਦਾ ਮੁਕਾਬਲਾ ਕਰਨ ਦੀ ਮੁਹਿੰਮ ਤੋਂ ਬਾਅਦ ਨਿਆਂ ਸਕੱਤਰ ਨਿਯੁਕਤ ਕੀਤਾ ਗਿਆ ਸੀ, ਨੇ ਉਸ ਸਮੇਂ ਦੌਰਾਨ ਆਪਣੀਆਂ ਕਾਰਵਾਈਆਂ ਦਾ ਬਚਾਅ ਕੀਤਾ। ਉਨ੍ਹਾਂ ਨੇ ਬੀ.ਬੀ.ਸੀ. ਨੂੰ ਦੱਸਿਆ, ‘‘ਕੁਝ ਆਲੋਚਨਾ ਜ਼ਮੀਨ ਤੋਂ ਬਾਹਰ ਜਾਪਦੀ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੁਨੀਆ ਭਰ ’ਚ ਬੇਮਿਸਾਲ ਸੰਚਾਲਨ ਦਬਾਅ ਸੀ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਅਫ਼ਗਾਨਿਸਤਾਨ ’ਚ ਉਨ੍ਹਾਂ ਦੇ ਸਹਿਯੋਗੀ ਰਹੇ ਲੋਕਾਂ ਨੂੰ ਕੱਢਣ ਲਈ ਇਕ ਵੱਡੀ ਮੁਹਿੰਮ ਚਲਾਈ ਸੀ ਅਤੇ ਇਸ ਦੌਰਾਨ ਬਹੁਤ ਹਫੜਾ-ਦਫੜੀ ਦੇ ਦ੍ਰਿਸ਼ ਸਨ।
ਕੋਰੋਨਾ ਕਹਿਰ ਦੇ ਹੈਰਾਨੀਜਨਕ ਅੰਕੜੇ, ਬਾਈਡੇਨ ਨਾਲੋਂ ਟਰੰਪ ਦੇ ਸਮਰਥਕ ਸੂਬਿਆਂ 'ਚ ਮੌਤ ਦਰ ਢਾਈ ਗੁਣਾ ਵਧੇਰੇ
NEXT STORY