ਅੰਕਾਰਾ— ਤੁਰਕੀ ਦੇ ਦੱਖਣੀ-ਪੱਛਮੀ ਸ਼ਹਿਰ ਮਾਰਮਾਰਿਸ 'ਚ ਸ਼ਨੀਵਾਰ ਨੂੰ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 20 ਯਾਤਰੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਸਥਾਨਕ ਟੈਲੀਵਿਜ਼ਨ ਫੁਟੇਜ਼ 'ਚ ਇਕ ਪੀਲੇ ਰੰਗ ਦੀ ਬੱਸ ਸੜਕ 'ਤੇ ਪਲਟੀ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਚਾਰੋਂ ਪਾਸੇ ਐਂਬੂਲੈਂਸ ਅਤੇ ਕੁਝ ਲਾਸ਼ਾਂ ਨਜ਼ਰ ਆ ਰਹੀਆਂ ਹਨ। ਇਹ ਬੱਸ ਪੱਛਮੀ ਇਜਮੀਰ ਸ਼ਹਿਰ ਤੋਂ ਆਈ ਸੀ। ਇਹ ਬੱਸ ਹਾਦਸਾ ਪਹਾੜੀ ਇਲਾਕੇ ਦੀ ਸੜਕ 'ਤੇ ਹੋਇਆ। ਪੁਲਸ ਮੁਤਾਬਕ ਹਾਦਸੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਓਸਾਮਾ ਦਾ ਪੁੱਤਰ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਉਤਾਰੂ
NEXT STORY