ਇੰਟਰਨੈਸ਼ਨਲ ਡੈਸਕ- ਕੈਨੇਡੀਅਨ ਪੁਲਸ ਅਗਵਾ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਾਲਿਆਂ ਵਿਰੁੱਧ ਸਰਗਰਮੀ ਨਾਲ ਕਾਰਵਾਈ ਕਰ ਰਹੀ ਹੈ। ਇਸ ਕਾਰਵਾਈ ਦੇ ਤਹਿਤ ਕੈਲਗਰੀ ਪੁਲਿਸ ਅਜਿਹੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ ਕਰ ਰਹੀ ਹੈ ਜਿਸ 'ਤੇ ਅਗਵਾ, ਗੈਰ-ਕਾਨੂੰਨੀ ਤੌਰ 'ਤੇ ਬੰਧਕ ਬਣਾਉਣ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਸਾਮਲ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ 29 ਸਾਲਾ ਗਗਨਦੀਪ ਸਿੰਘ ਦੇ ਕੈਲਗਰੀ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਨਾਲ-ਨਾਲ ਬੀ.ਸੀ. ਅਤੇ ਓਨਟਾਰੀਓ ਦੇ ਭਾਈਚਾਰਿਆਂ ਨਾਲ ਸਬੰਧ ਹਨ। ਉਸਦੇ ਵਿਰੁੱਧ ਵਾਰੰਟਾਂ ਵਿੱਚ ਸ਼ਾਮਲ ਹਨ:
ਬੰਦੂਕ ਦਿਖਾ ਕੇ ਅਗਵਾ ਕਰਨਾ
ਬੰਦੂਕ ਤਾਣ ਲੈਣਾ
ਗੈਰ-ਕਾਨੂੰਨੀ ਤੌਰ 'ਤੇ ਬੰਧਕ ਬਣਾਉਣਾ
ਹਥਿਆਰ ਨਾਲ ਹਮਲਾ ਕਰਨਾ ਆਦਿ।

ਸਿੰਘ ਦੇ ਸਰੀਰ 'ਤੇ ਕੁਝ ਖਾਸ ਟੈਟੂ ਹਨ ਜਿਨ੍ਹਾਂ ਵਿਚ ਉਸ ਦੇ ਸੱਜੀ ਬਾਂਹ 'ਤੇ ਇੱਕ ਔਰਤ ਦਾ ਟੈਟੂ ਅਤੇ ਖੱਬੀ ਬਾਂਹ 'ਤੇ ਨੀਲੇ ਅਤੇ ਲਾਲ ਰੰਗ ਦੇ ਬਾਜ਼ ਦਾ ਟੈਟੂ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿੰਘ ਇੱਕ ਖਤਰਨਾਕ ਸ਼ੱਕੀ ਹੈ ਅਤੇ ਜਿਸ ਨੂੰ ਉਹ ਦਿਸੇ, ਉਸਨੂੰ ਉਸਦੇ ਕੋਲ ਨਹੀਂ ਜਾਣਾ ਚਾਹੀਦਾ ਅਤੇ ਇਸਦੀ ਬਜਾਏ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੈਲਗਰੀ ਪੁਲਸ ਨੇ ਉਸ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੋ ਗਿਆ ਬਲੈਕਆਉਟ ! ਰਾਸ਼ਟਰੀ ਗ੍ਰਿਡ 'ਚ ਆਈ ਖਰਾਬੀ, ਕਿਊਬਾ ’ਚ ਮਚਿਆ ਹਾਹਾਕਾਰ
NEXT STORY