ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਅਤੇ ਦੁਨੀਆ ਭਰ ਵਿਚ ਹਿੰਦੂ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਹੋਲੀ ਦੇ ਤਿਉਹਾਰ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਆਪਣੇ ਇਕ ਟਵੀਟ ਵਿਚ ਟਰੂਡੋ ਨੇ ਲਿਖਿਆ,''ਅੱਜ ਅਸੀਂ ਕੈਨੇਡਾ ਅਤੇ ਦੁਨੀਆ ਭਰ ਵਿਚ ਹੋਲੀ ਮਨਾਉਣ ਲਈ ਹਿੰਦੂ ਭਾਈਚਾਰਿਆਂ ਵਿਚ ਸ਼ਾਮਲ ਹੁੰਦੇ ਹਾਂ।''
ਉਹਨਾਂ ਨੇ ਅੱਗੇ ਕਿਹਾ,''ਹੋਲੀ ਰੰਗਾਂ ਦੇ ਤਿਉਹਾਰ ਦੇ ਰੂਪ ਵਿਚ ਜਾਣੀ ਜਾਂਦੀ ਹੈ। ਹੋਲੀ ਬਸੰਤ ਦੇ ਆਗਮਨ ਦਾ ਪ੍ਰਤੀਕ ਹੈ। ਇਹ ਸ਼ਾਂਤੀ ਤੇ ਦੋਸਤੀ ਦਾ ਜਸ਼ਨ ਮਨਾਉਣ ਅਤੇ ਉਸ ਨੂੰ ਮਜ਼ਬੂਤ ਕਰਨ ਅਤੇ ਨਵੇਂ ਮੌਸਮ ਨੂੰ ਉਮੀਦ ਤੇ ਖੁਸ਼ੀ ਨਾਲ ਅੱਗੇ ਵਧਾਉਣ ਦਾ ਸਮਾਂ ਹੈ। ਇਹ ਚੰਗਿਆਈ ਦੀ ਬੁਰਾਈ 'ਤੇ ਜਿੱਤ ਨੂੰ ਪ੍ਰਤੀਬਿੰਬਤ ਕਰਨ ਦਾ ਇਕ ਮੌਕਾ ਹੈ।''
ਪੜ੍ਹੋ ਇਹ ਅਹਿਮ ਖਬਰ- ਸਕਾਟ ਮੌਰਿਸਨ ਨੇ ਦਿੱਤੀ ਭਾਰਤਵਾਸੀਆਂ ਨੂੰ ਹੋਲੀ ਦੀ ਵਧਾਈ (ਵੀਡੀਓ)
ਇਸ ਦੇ ਇਲਾਵਾ ਉਹਨਾਂ ਨੇ ਕਿਹਾ,''ਇਸ ਮੌਕੇ 'ਤੇ ਅਸੀਂ ਪਰਿਵਾਰ ਅਤੇ ਦੋਸਤਾਂ ਨਾਲ ਮੌਜ਼ ਮਸਤੀ ਦੇ ਗੀਤ ਗਾਵਾਂਗੇ ਅਤੇ ਨੱਚਾਂਗੇ। ਮੌਸਮੀ ਪਕਵਾਨਾਂ ਨੂੰ ਸਾਂਝਾ ਕਰਾਂਗੇ ਅਤੇ ਇਕ-ਦੂਜੇ ਨੂੰ ਚਮਕੀਲੇ ਰੰਗਾਂ ਨਾਲ ਰੰਗਾਂਗੇ। ਕੈਨੇਡਾ ਸਰਕਾਰ ਵੱਲੋਂ ਸੋਫੀ ਅਤੇ ਮੈਂ ਸਾਰਿਆਂ ਲਈ ਮਨੋਰੰਜਨ ਕਰਨ ਵਾਲੇ ਮਜ਼ੇਦਾਰ, ਰੰਗੀਨ ਅਤੇ ਖੁਸ਼ੀਆਂ ਨਾਲ ਭਰਪੂਰ ਤਿਉਹਾਰ ਦੀ ਇੱਛਾ ਕਰਦੇ ਹਾਂ।''
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦਾਂ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ
ਅਮਰੀਕੀ ਸਾਂਸਦਾਂ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ
NEXT STORY