ਇੰਟਰਨੈਸ਼ਨਲ ਡੈਸਕ- ਯੂਰਪੀ ਯੂਨੀਅਨ ਅਤੇ ਚੀਨ ਵਿਚਾਲੇ ਵਪਾਰਕ ਸਬੰਧ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਖ਼ਰਾਬ ਦੌਰ 'ਚੋਂ ਗੁਜ਼ਰ ਰਹੇ ਹਨ। ਦੋਵਾਂ ਗਲੋਬਲ ਪਾਵਰਜ਼ ਵਿਚਾਲੇ ਵਧ ਰਹੇ ਇਸ ਤਣਾਅ ਦੇ ਪਿੱਛੇ ਸਰਕਾਰੀ ਸਬਸਿਡੀਆਂ, ਵਪਾਰਕ ਅਸੰਤੁਲਨ ਅਤੇ ਰਣਨੀਤਕ ਮਤਭੇਦ ਪ੍ਰਮੁੱਖ ਕਾਰਨ ਹਨ।
ਯੂਰਪੀ ਯੂਨੀਅਨ ਨੇ ਚੀਨ ਵੱਲੋਂ ਆਪਣੀਆਂ ਕੰਪਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਭਾਰੀ ਸਰਕਾਰੀ ਸਬਸਿਡੀਆਂ ਦੇ ਵਿਰੋਧ ਵਿੱਚ ਚੀਨੀ ਇਲੈਕਟ੍ਰਿਕ ਗੱਡੀਆਂ 'ਤੇ 45 ਫ਼ੀਸਦੀ ਤੱਕ ਦਾ ਭਾਰੀ ਟੈਰਿਫ਼ ਆਇਦ ਕੀਤਾ ਹੈ। EU ਅਤੇ ਚੀਨ ਵਿਚਾਲੇ 300 ਅਰਬ ਯੂਰੋ ਤੋਂ ਵੱਧ ਦਾ ਵੱਡਾ ਵਪਾਰਕ ਅਸੰਤੁਲਨ ਹੈ। ਯੂਰਪੀ ਦੇਸ਼ਾਂ ਦਾ ਦੋਸ਼ ਹੈ ਕਿ ਚੀਨ ਉਨ੍ਹਾਂ ਦੇ ਉਤਪਾਦਾਂ ਲਈ ਆਪਣੇ ਬਾਜ਼ਾਰ ਪੂਰੀ ਤਰ੍ਹਾਂ ਨਹੀਂ ਖੋਲ੍ਹ ਰਿਹਾ।
ਇਸ ਤੋਂ ਇਲਾਵਾ ਚੀਨ ਵੱਲੋਂ ਰੂਸ ਨੂੰ ਦਿੱਤੇ ਜਾ ਰਹੇ ਆਰਥਿਕ ਤੇ ਰਣਨੀਤਕ ਸਮਰਥਨ ਕਾਰਨ ਵੀ ਯੂਰਪੀ ਦੇਸ਼ ਚੀਨ 'ਤੇ ਆਪਣੀ ਆਰਥਿਕ ਨਿਰਭਰਤਾ ਘਟਾਉਣ ਲਈ ਕਦਮ ਚੁੱਕ ਰਹੇ ਹਨ। ਇਸ ਦੇ ਜਵਾਬ 'ਚ ਚੀਨ ਨੇ ਵੀ ਯੂਰਪ ਤੋਂ ਆਉਣ ਵਾਲੀਆਂ ਡੇਅਰੀ, ਸੂਰ ਦੇ ਮਾਸ ਅਤੇ ਬ੍ਰੈਂਡੀ ਵਰਗੀਆਂ ਵਸਤੂਆਂ ਦੀ ਜਾਂਚ ਸ਼ੁਰੂ ਕਰ ਕੇ ਰੋਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਦਮ ਮਗਰੋਂ ਯੂਰਪੀ ਦੇਸ਼ਾਂ ਅਤੇ ਚੀਨ ਵਿਚਾਲੇ ਵਪਾਰਕ ਸਬੰਧਾਂ 'ਚ ਹੋਰ ਖ਼ਟਾਸ ਆਉਣ ਦੀ ਸੰਭਾਵਨਾ ਵਧ ਗਈ ਹੈ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਿੰਸਕ ਝੜਪਾਂ! ਸੁਰੱਖਿਆ ਬਲਾਂ ਦੀ ਕਾਰਵਾਈ 'ਚ 7 ਲੋਕਾਂ ਦੀ ਮੌਤ
NEXT STORY