ਕੀਵ/ਓਟਾਵਾ (ਵਾਰਤਾ): ਜੰਗ ਦੀ ਮਾਰ ਝੱਲ ਰਹੇ ਯੂਕਰੇਨ ਵਿੱਚ ਬਿਜਲੀ ਅਤੇ ਊਰਜਾ ਦੇ ਗੰਭੀਰ ਸੰਕਟ ਨੂੰ ਦੇਖਦੇ ਹੋਏ ਕੈਨੇਡਾ ਨੇ ਮਦਦ ਦਾ ਹੱਥ ਵਧਾਇਆ ਹੈ। ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਡੇਨਕੋ ਅਨੁਸਾਰ ਉਨ੍ਹਾਂ ਦੇ ਦੇਸ਼ ਨੂੰ ਊਰਜਾ ਪ੍ਰਣਾਲੀ ਦੀ ਬਹਾਲੀ ਲਈ ਕੈਨੇਡਾ ਤੋਂ 2 ਕਰੋੜ ਕੈਨੇਡੀਅਨ ਡਾਲਰ (ਲਗਭਗ 14 ਕਰੋੜ 40 ਲੱਖ ਰੁਪਏ) ਦੀ ਮਦਦ ਮਿਲਣ ਦੀ ਉਮੀਦ ਹੈ।
ਮੂਲ ਦੇ ਮੰਤਰੀ ਰਣਦੀਪ ਸਰਾਏ ਨਾਲ ਹੋਈ ਬੈਠਕ
ਯੂਕਰੇਨੀ ਪ੍ਰਧਾਨ ਮੰਤਰੀ ਸਵਿਰੀਡੇਨਕੋ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਰਾਜ ਮੰਤਰੀ ਰਣਦੀਪ ਸਰਾਏ (ਜੋ ਕਿ ਪੰਜਾਬੀ ਮੂਲ ਦੇ ਹਨ) ਨਾਲ ਮੁਲਾਕਾਤ ਕੀਤੀ । ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਮਜ਼ਬੂਤ ਕਰਨ ਵਿੱਚ ਕੈਨੇਡਾ ਦੇ ਲਗਾਤਾਰ ਸਹਿਯੋਗ ਦੀ ਬਹੁਤ ਮਹੱਤਤਾ ਹੈ, ਜਿਸ ਵਿਚ ਹਾਲ ਹੀ ਵਿਚ ਘੋਸ਼ਿਤ 2 ਕਰੋੜ ਕੈਨੇਡੀਅਨ ਡਾਲਰ ਵੀ ਸ਼ਾਮਲ ਹਨ। ਇਸ ਨਵੀਂ ਮਦਦ ਨਾਲ 'ਯੂਕਰੇਨ ਐਨਰਜੀ ਸਪੋਰਟ ਫੰਡ' ਵਿੱਚ ਕੈਨੇਡਾ ਦਾ ਕੁੱਲ ਯੋਗਦਾਨ ਵਧ ਕੇ 9 ਕਰੋੜ ਕੈਨੇਡੀਅਨ ਡਾਲਰ ਤੱਕ ਪਹੁੰਚ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦਵਾਈਆਂ ਦੀ ਸਪਲਾਈ 'ਤੇ ਜੰਗ ਦੀ ਮਾਰ! ਈਰਾਨ ਸੰਕਟ ਦਰਮਿਆਨ ਸਿਹਤ ਵਿਭਾਗ ਅਲਰਟ
16-16 ਘੰਟੇ ਲੱਗ ਰਹੇ ਬਿਜਲੀ ਦੇ ਕੱਟ
ਯੂਕਰੇਨ ਵਿੱਚ ਊਰਜਾ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ। ਯੂਕਰੇਨ ਦੇ ਊਰਜਾ ਮੰਤਰੀ ਨੇ ਪਹਿਲਾਂ ਹੀ ਦੇਸ਼ ਦੇ ਊਰਜਾ ਖੇਤਰ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ। ਯੂਕਰੇਨ ਦੀ ਊਰਜਾ ਕੰਪਨੀ 'ਯਾਸਨੋ' (Yasno) ਦੇ ਮੁਖੀ ਸੇਰਹੀ ਕੋਵਾਲੇਂਕੋ ਅਨੁਸਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੀ ਕਟੌਤੀ ਦਿਨ ਵਿੱਚ 16 ਘੰਟੇ ਤੋਂ ਵੀ ਵੱਧ ਸਮੇਂ ਤੱਕ ਚੱਲ ਰਹੀ ਹੈ। ਅਜਿਹੇ ਵਿੱਚ ਕੈਨੇਡਾ ਵੱਲੋਂ ਦਿੱਤੀ ਗਈ ਇਹ ਮਦਦ ਬਿਜਲੀ ਸਪਲਾਈ ਨੂੰ ਦੁਬਾਰਾ ਪੈਰਾਂ 'ਤੇ ਖੜ੍ਹਾ ਕਰਨ ਵਿੱਚ ਸਹਾਇਕ ਸਾਬਤ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਵਾਈਆਂ ਦੀ ਸਪਲਾਈ 'ਤੇ ਜੰਗ ਦੀ ਮਾਰ! ਈਰਾਨ ਸੰਕਟ ਦਰਮਿਆਨ ਸਿਹਤ ਵਿਭਾਗ ਅਲਰਟ
NEXT STORY