ਵੈਨਕੂਵਰ, (ਮਲਕੀਤ ਸਿੰਘ)— ਅੰਡਰ-18 ਵਿਸ਼ਵ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਕੋਮਾਂਤਰੀ ਪੱਧਰ ਦੇ ਮੁਕਾਬਲੇ ਵਿੱਚ ਕੈਨੇਡਾ ਦੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੰਗਰੀ ਦੀ ਟੀਮ ਨੂੰ 14-0 ਨਾਲ ਕਰਾਰੀ ਹਾਰ ਦੇ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਹ ਮੈਚ ਨੋਵਾ ਸਕੋਸ਼ੀਆ ਦੇ ਸਿਡਨੀ ਸ਼ਹਿਰ ਵਿੱਚ ਖੇਡਿਆ ਗਿਆ।
ਕੈਨੇਡਾ ਦੀ ਟੀਮ ਦੀ ਅਗਵਾਈ ਕਰ ਰਹੀ ਕਪਤਾਨ ਹੇਲੀ ਮੈਕਡੋਨਲਡ ਅਤੇ ਖਿਡਾਰਣ ਅਡਰੀਆਨਾ ਮਿਲਾਨੀ ਨੇ ਮੈਚ ਦੇ ਸ਼ੁਰੂਆਤੀ ਦੌਰ ਦੌਰਾਨ 3-3 ਗੋਲ ਕਰਕੇ ਟੀਮ ਨੂ ਜਿੱਤ ਵੱਲ ਉਲਾਰਿਆ। ਦੋਹਾਂ ਦੀ ਤੇਜ਼ ਰਫ਼ਤਾਰ ਅਤੇ ਸਹੀ ਨਿਸ਼ਾਨਾਬੰਦੀ ਨੇ ਹੰਗਰੀ ਦੀ ਰੱਖਿਆ ਨੂੰ ਪੂਰੀ ਤਰ੍ਹਾਂ ਬੇਬਸ ਕਰ ਦਿੱਤਾ।
ਗੋਲ ਰੱਖਿਆ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਰੋਵਨ ਹੌਵਲਿੰਗ ਨੇ ਲਗਾਤਾਰ 11 ਵਾਰ ਸ਼ਾਨਦਾਰ ਬਚਾਅ ਕਰਕੇ ਆਪਣਾ ਦਰਵਾਜ਼ਾ ਬੰਦ ਰੱਖਿਆ। ਪੂਰੇ ਮੈਚ ਦੌਰਾਨ ਕੈਨੇਡਾ ਦੀ ਟੀਮ ਨੇ ਹਮਲਾਵਰ ਰਵੱਈਆ ਕਾਇਮ ਰੱਖਿਆ।
ਇਸ ਵੱਡੀ ਜਿੱਤ ਨਾਲ ਕੈਨੇਡਾ ਨੇ ਚੈਂਪੀਅਨਸ਼ਿਪ ਵਿੱਚ ਆਪਣੀ ਅਜੇਤੂ ਲੜੀ ਜਾਰੀ ਰੱਖੀ ਹੈ ਅਤੇ ਖਿਤਾਬ ਦੀ ਦੌੜ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।
'ਮਦਦ ਆ ਰਹੀ ਹੈ, ਅੰਦੋਲਨ ਜਾਰੀ ਰੱਖੋ', ਈਰਾਨੀ ਪ੍ਰਦਰਸ਼ਨਕਾਰੀਆਂ ਦੇ ਹੱਕ 'ਚ ਨਿੱਤਰੇ ਡੋਨਾਲਡ ਟਰੰਪ
NEXT STORY