ਨਿਊਯਾਰਕ (ਬਿਊਰੋ)— ਉਂਝ ਤਾਂ ਭਾਰਤ ਸਮੇਤ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਬੱਚਿਆਂ ਨਾਲ ਕੁੱਟਮਾਰ ਅਤੇ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਸਕੀਆਂ ਭੈਣਾਂ ਨੇ ਇਕ ਮਾਸੂਮ ਬੱਚੇ ਦੀ ਜਾਨ ਸਿਰਫ ਇਸ ਲਈ ਲੈ ਲਈ ਕਿਉਂਕਿ ਉਸ ਨੇ ਕੇਕ ਖਾ ਲਿਆ ਸੀ। ਅਟਲਾਂਟਾ ਸ਼ਹਿਰ ਵਿਚ ਦੋ ਜਾਰਜੀਆਂ ਭੈਣਾਂ ਨੇ 3 ਸਾਲ ਦੇ ਬੱਚੇ ਦੀ ਬੇਸਬਾਲ ਬੈਟ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਜਾਨ ਲੈ ਲਈ। ਮਾਸੂਮ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ ਰਸੋਈ ਵਿਚੋਂ ਕੱਪਕੇਕ ਲੈ ਕੇ ਖਾ ਲਿਆ ਸੀ।
ਬੇਸਬਾਲ ਬੈਟ ਨਾਲ ਕੁੱਟਿਆ
ਪੁਲਸ ਜਾਣਕਾਰੀ ਮੁਤਾਬਕ 3 ਸਾਲਾ ਕੇਜੁਆਨ ਮੇਸਨ ਨੇ ਰਸੋਈ ਵਿਚੋਂ ਕੱਪਕੇਕ ਲੈ ਲਿਆ ਸੀ। ਉਸ ਦੌਰਾਨ ਘਰ ਵਿਚ ਦੋਵੇਂ ਭੈਣਾਂ ਗਲੇਂਡ੍ਰੀਆ ਅਤੇ ਲੈਸ਼ਿਰਲੇ ਮੌਰਿਸ ਮੌਜੂਦ ਸਨ। ਦੋਸ਼ ਮੁਤਾਬਕ ਲੈਸ਼ਿਰਲੇ ਨੇ ਬੱਚੇ ਦੀ ਇਸ ਹਰਕਤ 'ਤੇ ਉਸ ਨੂੰ ਬੇਸਬਾਲ ਬੈਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਜਦਕਿ ਗਲੇਂਡ੍ਰੀਆ ਨੇ ਉਸ ਨੂੰ ਥੱਪੜ ਮਾਰੇ ਸਨ। ਅਧਿਕਾਰੀਆਂ ਮੁਤਾਬਕ ਇਹ ਘਟਨਾ 21 ਅਕਤਬੂਰ 2017 ਨੂੰ ਵਾਪਰੀ। ਦੋਸ਼ ਮੁਤਾਬਕ ਲੈਸ਼ਿਰਲੇ ਮੌਰਿਸ ਨੇ ਕੇਜੁਆਨ ਮੇਸਨ ਦੇ ਸਿਰ 'ਤੇ ਬਾਰ-ਬਾਰ ਬੈਟ ਮਾਰਿਆ ਜਦਕਿ ਉਸ ਦੀ ਭੈਣ ਜੋ ਕਿ ਬੱਚੇ ਦੀ ਕਾਨੂੰਨੀ ਸਰਪ੍ਰਸਤ ਸੀ ਉਸ ਨੇ ਛੋਟੇ ਬੱਚੇ ਨੂੰ ਦਬਾਉਣ ਲਈ ਆਪਣੇ ਹੱਥ ਦੀ ਵਰਤੋਂ ਕੀਤੀ।
ਬੱਚੇ ਦੀ ਮਾਂ ਨੇ ਕਸਟੱਡੀ ਦੀ ਕੀਤੀ ਸੀ ਮੰਗ
ਗਲੇਂਡ੍ਰੀਆ ਮੌਰਿਸ ਨੇ ਮੇਸਨ ਅਤੇ ਉਸ ਦੇ ਜੋੜੇ ਭਰਾ ਦੀ ਕਸਟੱਡੀ ਲਈ ਸੀ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਕਸਟੱਡੀ ਦਾ ਹੱਕ ਗਵਾ ਦਿੱਤਾ ਸੀ। ਬੱਚਿਆਂ ਦੀ ਮਾਂ ਮੁਤਾਬਕ ਜਦੋਂ ਉਹ ਬੇਘਰ ਹੋਈ ਸੀ ਤਾਂ ਉਸ ਨੇ ਬੱਚਿਆਂ ਦੀ ਕਸਟੱਡੀ ਦਾ ਹੱਕ ਗਵਾ ਦਿੱਤਾ ਸੀ ਪਰ ਉਹ ਆਪਣੇ ਬੱਚਿਆਂ ਨੂੰ ਹਾਸਲ ਕਰਨ ਲਈ ਕਾਨੂੰਨੀ ਲੜਾਈ ਲੜ ਰਹੀ ਸੀ। ਬੱਚੇ ਦੇ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਕੱਪ ਕੇਕ ਕਾਰਨ ਬੱਚੇ ਦਾ ਸਾਹ ਘੁੱਟਿਆ ਗਿਆ ਸੀ। ਉਨ੍ਹਾਂ ਦਾ ਗੱਲ ਗਲਤ ਸਾਬਤ ਹੋਈ, ਜਦੋਂ ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿਰ ਅਤੇ ਗਰਦਨ ਵਿਚ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋਈ ਸੀ। ਮੀਡੀਆ ਨੇ ਪੁਲਸ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੌਰਿਸ ਭੈਣਾਂ ਨੇ 21 ਅਕਤਬੂਰ 2017 ਨੂੰ ਜੋ ਹੋਇਆ, ਉਸ ਨੂੰ ਲੈ ਕੇ ਵਿਵਾਦਮਈ ਬਿਆਨ ਦਿੱਤੇ ਸਨ।
ਮਿਲ ਸਕਦੀ ਹੈ ਸਜ਼ਾ
ਰਿਪੋਰਟ ਮੁਤਾਬਕ ਬੱਚੇ ਦੀ ਮਾਂ ਨੇ ਆਪਣੇ ਬੇਟੇ ਦੇ ਸਰੀਰ ਦੇ ਨੋਚੇ ਜਾਣ, ਕੁੱਟਮਾਰ ਦੇ ਨਿਸ਼ਾਨ ਦੇਖਣ ਮਗਰੋਂ ਜੱਜ ਕੋਲੋਂ ਗਲੇਂਡ੍ਰੀਆ ਦੇ ਘਰੋਂ ਬੱਚੇ ਨੂੰ ਹਟਾਉਣ ਦੀ ਗੁਹਾਰ ਲਗਾਈ ਸੀ ਪਰ ਬੱਚੇ ਦੇ ਮਰਨ ਤੋਂ 3 ਦਿਨ ਪਹਿਲਾਂ ਹੀ ਅਦਾਲਤ ਨੇ ਉਸ ਦੀ ਅਪੀਲ ਨੂੰ ਠੁਕਰਾ ਦਿੱਤਾ ਸੀ। ਜੇ ਇਹ ਭੈਣਾਂ ਦੋਸ਼ੀ ਸਾਬਤ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਬਿਨਾ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ।
ਲੀਬੀਆ ਵਿਚ ਕਿਸ਼ਤੀ ਪਲਟਣ ਕਾਰਨ 90 ਲੋਕਾਂ ਦੀ ਮੌਤ : ਯੂ.ਐਨ.
NEXT STORY