ਸਾਹਨੇਵਾਲ (ਜ.ਬ.) : ਇਸ਼ਕ ’ਚ ਅੰਨ੍ਹੀ ਹੋਈ ਇੱਕ ਔਰਤ ਆਪਣੇ ਆਸ਼ਕ ਲਈ ਕਾਲ ਬਣ ਗਈ। ਪਹਿਲਾਂ ਆਸ਼ਕ ਨਾਲ ਪਿਆਰ ਦੀਆਂ ਪੀਂਘਾਂ ਝੂਟਦੀ ਰਹੀ ਪਰ ਜਦੋਂ ਉਸਦੇ ਪਤੀ ਨੂੰ ਇਸ਼ਕ ਦੀ ਭਿਣਕ ਲੱਗੀ ਤਾਂ ਉਸੇ ਆਸ਼ਕ ਨੂੰ ਪਤੀ ਤੋਂ ਗੰਡਾਸੇ ਨਾਲ ਕਈ ਵਾਰ ਕਰਵਾ ਕੇ ਮਰਵਾ ਦਿੱਤਾ। ਇਹ ਘਟਨਾ ਥਾਣਾ ਸਾਹਨੇਵਾਲ ਦੇ ਇਲਾਕੇ ਚੌਕੀ ਗਿਆਸਪੁਰਾ ਦੀ ਮੱਕੜ ਕਾਲੋਨੀ ਨੇੜੇ ਧੀਰਜ ਦੇ ਵਿਹੜੇ ਦੀ ਹੈ। ਇਸ ਸਬੰਧੀ ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੱਕੜ ਕਾਲੋਨੀ ਦੇ ਇਕ ਵਿਹੜੇ ’ਚੋਂ ਲੇਬਰ ਦਾ ਕੰਮ ਕਰਨ ਵਾਲਾ ਇਕ ਪਰਿਵਾਰ ਰਹਿੰਦਾ ਸੀ, ਉਸੇ ਵਿਹੜੇ ’ਚ ਇਕ ਵਿਅਕਤੀ ਇਕੱਲਾ ਹੀ ਰਹਿੰਦਾ ਸੀ, ਜਿਸ ਦਾ ਨਾਂ ਨੰਦ ਲਾਲ ਸੀ।
ਨੰਦ ਲਾਲ ਦਾ ਗੁਆਂਢੀ ਔਰਤ ਸੁਮਨ ਪਤਨੀ ਸ਼ਿਵ ਸਾਗਰ ਨਾਲ ਪਿਆਰ ਦਾ ਚੱਕਰ ਚੱਲ ਪਿਆ। ਪਹਿਲਾਂ ਤਾਂ ਸੁਮਨ ਆਪਣੇ ਪਤੀ ਦੀ ਗੈਰ-ਮੌਜੂਦਗੀ ’ਚ ਆਸ਼ਕ ਨੰਦ ਲਾਲ ਨਾਲ ਪਿਆਰ ਦੀਆਂ ਪੀਂਘਾਂ ਪਾਉਂਦੀ ਰਹੀ, ਪਰ ਜਦੋਂ ਇਕ ਦਿਨ ਪਤੀ ਸ਼ਿਵ ਸਾਗਰ ਨੂੰ ਇਸ ਦੀ ਭਿਣਕ ਲੱਗ ਗਈ ਤਾਂ ਆਪਣਾ ਆਪ ਬਚਾਉਣ ਦੀ ਮਾਰੀ ਨੇ ਆਪਣੇ ਪਤੀ ਨਾਲ ਮਿਲ ਕੇ ਨੰਦ ਲਾਲ ਦਾ ਕੰਡਾ ਕੱਢਣ ਦੀ ਵਿਊਂਤ ਘੜ ਲਈ, ਜਿਸ ਨੂੰ ਇਨ੍ਹਾਂ ਨੇ 23 ਜੁਲਾਈ ਦੀ ਰਾਤ ਨੂੰ ਅੰਜਾਮ ਦੇ ਦਿੱਤਾ।
ਇਹ ਵੀ ਪੜ੍ਹੋ : ਹੇ ਪਰਮਾਤਮਾ! ਦਾਦੇ ਨੇ 8 ਸਾਲਾ ਪੋਤੀ ਨਾਲ ਕੀਤੀ ਜਬਰ-ਜਨਾਹ ਦੀ ਕੋਸ਼ਿਸ਼, ਗ੍ਰਿਫ਼ਤਾਰ
ਆਪਣੇ ਹੀ ਆਸ਼ਕ ਨੂੰ ਮਰਵਾਉਣ ਲਈ ਬਣੀ ਬਰਾਬਰ ਦੀ ਭਾਈਵਾਲ
ਇਸ ਸਬੰਧੀ ਚੌਕੀ ਗਿਆਸਪੁਰਾ ਦੇ ਇੰਚਾਰਜ ਚਾਂਦ ਹੀਰ ਨੇ ਦੱਸਿਆ ਕਿ ਸੁਮਨ ਅਤੇ ਸ਼ਿਵ ਸਾਗਰ ਦੇ 4 ਬੱਚੇ ਹਨ, ਜਿਨ੍ਹਾਂ ’ਚ 2 ਮੁੰਡੇ, 2 ਕੁੜੀਆਂ। ਇਕ ਕੁੜੀ ਵਿਆਹੀ ਹੋਈ ਹੈ। ਉਧਰ ਨੰਦ ਲਾਲ ਦੇ ਵੀ 3 ਬੱਚੇ ਹਨ ਪਰ ਉਹ ਇਥੇ ਇਕੱਲਾ ਹੀ ਰਹਿੰਦਾ ਸੀ। ਆਪਣੇ ਗੁਆਂਢ ’ਚ ਰਹਿਣ ਵਾਲੀ ਸੁਮਨ ਨਾਲ ਲੜੀਆਂ ਅੱਖਾਂ ਦੇ ਵਿਸ਼ਵਾਸਘਾਤ ਨੇ ਉਸ ਦੀ ਜਾਨ ਲੈ ਲਈ। ਥਾਣੇਦਾਰ ਚਾਂਦ ਹੀਰ ਨੇ ਦੱਸਿਆ ਕਿ ਜਦੋਂ ਸੁਮਨ ਦੇ ਪਤੀ ਸ਼ਿਵ ਸਾਗਰ ਨੂੰ ਪਤਾ ਲੱਗਿਆ ਤਾਂ ਆਪਣਾ ਆਪ ਬਚਾਉਣ ਦੀ ਮਾਰੀ ਨੇ ਸ਼ਿਵ ਸਾਗਰ ਦਾ ਸਾਥ ਦੇ ਕੇ ਰਾਤ ਨੂੰ ਸੁੱਤੇ ਪਏ ਨੰਦ ਲਾਲ ਦੀਆਂ ਲੱਤਾਂ ਫੜ ਕੇ ਪਤੀ ਤੋਂ ਗੰਡਾਸੇ ਨਾਲ ਕਰੀਬ 7-8 ਵਾਰ ਕਰਵਾ ਕੇ ਉਸ ਦੀ ਜਾਨ ਲੈ ਲਈ।
ਥਾਣੇਦਾਰ ਨੇ ਦੱਸਿਆ ਕਿ ਅੱਜ ਜਦੋਂ ਇਹ ਆਪਣੇ ਕੀਤੇ ’ਤੇ ਦਰ-ਦਰ ਭਟਕਦੇ ਫਿਰ ਰਹੇ ਸਨ ਅਤੇ ਭੱਜਣ ਦੀ ਫਿਰਾਕ ’ਚ ਸਨ ਤਾਂ ਇਨ੍ਹਾਂ ਨੂੰ ਗਿਆਸਪੁਰਾ ਚੌਕ ’ਚੋਂ ਕਾਬੂ ਕਰ ਲਿਆ। ਇਨ੍ਹਾਂ ਤੋਂ ਵਾਰਦਾਤ ’ਚ ਵਰਤਿਆ ਗੰਡਾਸਾ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੀਆਂ-ਬੀਵੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰ ਵਿਹਾਰ ’ਚ ਖੰਡਾ ਚੌਕ ਵਿਖੇ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਦਿੱਲੀ ਗੁਰਦੁਆਰਾ ਕਮੇਟੀ ਨੇ ਲਿਆ ਨੋਟਿਸ
NEXT STORY