ਕੈਟਲੋਨੀਆ(ਬਿਊਰੋ)— ਠੰਡ ਦੇ ਮੌਸਮ ਵਿਚ ਭਾਰੀ ਬਰਫਬਾਰੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਕੜਾਕੇ ਦੀ ਠੰਡ ਦੌਰਾਨ ਬਰਫਬਾਰੀ ਨਾਲ ਲੋਕਾਂ ਦੀ ਰੋਜ਼ਾਨਾਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋ ਜਾਂਦੀ ਹੈ। ਹਾਲਾਂਕਿ ਕੁੱਝ ਲੋਕਾਂ ਲਈ ਬਰਫਬਾਰੀ ਐਡਵੈਂਚਰ ਦਾ ਜ਼ਰੀਆ ਵੀ ਹੁੰਦਾ ਹੈ। ਉਹ ਬਰਫਬਾਰੀ ਦਾ ਇੰਤਜ਼ਾਰ ਕਰਦੇ ਹਨ ਤਾਂ ਕਿ ਉਹ ਤਰ੍ਹਾਂ-ਤਰ੍ਹਾਂ ਦੇ ਐਡਵੈਂਚਰਸ ਦਾ ਮਜ਼ਾ ਲੈ ਸਕਣ ਪਰ ਕਦੇ-ਕਦੇ ਇਹ ਐਡਵੈਂਚਰਸ ਤੁਹਾਡੇ 'ਤੇ ਭਾਰੀ ਵੀ ਪੈ ਸਕਦੇ ਹਨ। ਅਜਿਹਾ ਹੀ ਕੁੱਝ ਹੋਇਆ ਸਪੇਨ ਦੇ ਕੈਟਲੋਨੀਆ ਵਿਚ ਜਿੱਥੇ ਇਕ ਵਿਅਕਤੀ ਸਨੋਅਬੋਰਡ ਡਾਕਿਊਮੈਂਟਰੀ ਨੂੰ ਸ਼ੂਟ ਕਰ ਰਿਹਾ ਸੀ ਅਤੇ ਅਚਾਨਕ ਹੀ ਬਰਫ ਖਿਸਕ ਗਈ ਅਤੇ ਉਹ ਇਸ ਦੀ ਲਪੇਟ ਵਿਚ ਆਉਣ ਤੋਂ ਵਾਲ-ਵਾਲ ਬਚਿਆ।
ਕੈਟਲੋਨੀਆ ਦੇ ਰਹਿਣ ਵਾਲੇ ਐਥਲੀਟਾ ਪੀਰਨੀਜ ਮਾਊਂਟੇਨ ਰੇਂਜ ਵਿਚ ਇਕ ਸਨੋਅਬੋਰਡ ਡਾਕਿਊਮੈਂਟਰੀ ਦੀ ਸ਼ੂਟਿੰਗ ਕਰ ਰਹੇ ਸਨ। 28 ਸਾਲ ਦੇ ਐਥਲੀਟਾ ਅਜਿਹੇ ਕਈ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹਨ ਪਰ ਉਸ ਦਿਨ ਉਨ੍ਹਾਂ ਨਾਲ ਜੋ ਹੋਇਆ ਉਸ ਦੀ ਸ਼ਾਇਦ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਸ਼ੂਟਿੰਗ ਦੌਰਾਨ ਐਥਲੀਟਾ ਸਲੋਪ ਤੋਂ ਛਾਲ ਮਾਰ ਕੇ ਜਦੋਂ ਟਰਨ ਲੈ ਰਹੇ ਸਨ ਤਾਂ ਅਚਾਨਕ ਉਥੇ ਜੰਮੀ ਬਰਫ ਖਿਸਕਣੀ ਸ਼ੁਰੂ ਹੋ ਗਈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਬਰਫ ਦੇ ਉਸ ਸੈਲਾਬ ਦੌਰਾਨ ਐਥਲੀਟਾ ਕਿਤੇ ਗੁਆਚ ਗਏ। ਹਾਲਾਂਕਿ ਬਰਫ ਖਿਸਕਣ ਨਾਲ ਐਥਲੀਟਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਕਿਉਂਕਿ ਉਨ੍ਹਾਂ ਦੀ ਸਪੀਡ ਉਸ ਤੋਂ ਜ਼ਿਆਦਾ ਸੀ ਅਤੇ ਉਹ ਸਹੀ ਸਲਾਮਤ ਬਚ ਗਏ।
'ਪਰਲਜ਼ ਗਰੁੱਪ' ਦੇ ਮਾਲਕ ਦੀਆਂ ਵਧੀਆਂ ਮੁਸ਼ਕਲਾਂ, ਈ. ਡੀ. ਨੇ ਕੱਸਿਆ ਸ਼ਿਕੰਜਾ
NEXT STORY